Joginder Singh Ugrahana

9 ਅਕਤੂਬਰ ਨੂੰ CM ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਧਰਨਾ: ਜੋਗਿੰਦਰ ਸਿੰਘ ਉਗਰਾਹਾਂ

ਚੰਡੀਗੜ੍ਹ 07 ਅਕਤੂਬਰ 2022: ਕਿਸਾਨੀ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (BKU Ugrahan) ਦੇ ਆਗੂਆਂ ਦੀ ਅੱਜ ਪੰਜਾਬ ਭਵਨ (Punjab Bhawan) ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਰਮਿਆਨ ਅਹਿਮ ਮੀਟਿੰਗ ਹੋਈ |

ਇਸ ਦੌਰਾਨ ਮੀਟਿੰਗ ਖ਼ਤਮ ਹੋਣ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ 12 ਮੰਗਾਂ ‘ਤੇ ਅਧਾਰਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ ਗਿਆ ਹੈ | ਜਿਸ ਬਾਰੇ ਮੁੱਖ ਮੰਤਰੀ ਨੇ ਤਕਰੀਬਨ ਸਾਰੀਆਂ ਗੱਲਾਂ ‘ਤੇ ਹਾਂ ਪੱਖੀ ਹੁੰਗਾਰਾ ਜ਼ਰੂਰ ਭਰਿਆ ਹੈ। ਦੂਜੇ ਪਾਸੇ ਪਰਾਲੀ ਨਾ ਸਾੜਨ ਦੇ ਮੁੱਦੇ ਕੋਈ ਢੁੱਕਵਾਂ ਹੱਲ ਨਹੀਂ ਨਿਕਲ ਸਕਿਆ |

ਇਸਦੇ ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਤਾਂ ਗੱਲਾਂ ਹੋਈਆਂ, ਗੱਲਾਂ ਦੇ ਕੜ੍ਹਾਹ ਨਾਲ ਕੰਮ ਥੋੜੀ ਹੁੰਦੈ’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਫਿਲਹਾਲ ਉਨ੍ਹਾਂ ਨੂੰ ਕੋਈ ਸਰਕੂਲਰ ਜਾਂ ਹਦਾਇਤਾਂ ਹੱਥ ਵਿਚ ਨਹੀਂ ਦਿੱਤੀਆਂ ਗਈਆਂ, ਜਿਨ੍ਹਾਂ ਦਾ ਕਿਸਾਨ ਮੰਗਾਂ ਲਈ ਨਿਪਟਾਰਾ ਸਮਝਿਆ ਜਾਵੇ । ਇਸਦੇ ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਐਲਾਨ ਕੀਤਾ ਕਿ 9 ਅਕਤੂਬਰ ਨੂੰ ਜੋ ਸੰਗਰੂਰ ਵਿਖੇ ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ, ਉਸ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।

Scroll to Top