IndiGo

ਅਪਾਹਜ ਬੱਚੇ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕਣ ਦੇ ਮਾਮਲੇ ‘ਚ DGCA ਨੇ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

ਚੰਡੀਗੜ੍ਹ 16 ਮਈ 2022: ਰਾਂਚੀ ਏਅਰਪੋਰਟ ‘ਤੇ ਇੰਡੀਗੋ (IndiGo) ਵੱਲੋਂ ਇੱਕ ਅਪਾਹਜ ਬੱਚੇ ਨੂੰ ਘਬਰਾਹਟ ਕਾਰਨ ਜਹਾਜ਼ ਵਿੱਚ ਚੜ੍ਹਨ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਮਾਮਲੇ ਬਾਰੇ ਡੀਜੀਸੀਏ ਨੇ ਕਿਹਾ ਕਿ ਪਹਿਲੀ ਨਜ਼ਰੇ ਇੰਡੀਗੋ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਹੈ।

ਇਸ ਦੌਰਾਨ ਡੀਜੀਸੀਏ ਨੇ ਕਿਹਾ ਕਿ ਰਾਂਚੀ ਹਵਾਈ ਅੱਡੇ ‘ਤੇ ਇੰਡੀਗੋ (IndiGo) ਦੇ ਸਟਾਫ ਨੇ ਯਾਤਰੀ ਨਾਲ ਸਹੀ ਵਿਵਹਾਰ ਨਹੀਂ ਕੀਤਾ। ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ਼ਨੀਵਾਰ 7 ਮਈ ਨੂੰ ਇੰਡੀਗੋ ਨੇ ਰਾਂਚੀ ਏਅਰਪੋਰਟ ‘ਤੇ ਇਕ ਅਪਾਹਜ ਬੱਚੇ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਹ ਘਬਰਾ ਗਿਆ ਸੀ। ਇਸ ਤੋਂ ਬਾਅਦ ਲੜਕੇ ਨੂੰ ਏਅਰਲਾਈਨਜ਼ ਦੀ ਰਾਂਚੀ-ਹੈਦਰਾਬਾਦ ਫਲਾਈਟ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ, ਇਸ ਲਈ ਉਸਦੇ ਮਾਤਾ-ਪਿਤਾ ਨੇ ਵੀ ਫਲਾਈਟ ‘ਚ ਸਵਾਰ ਨਾ ਹੋਣ ਦਾ ਫੈਸਲਾ ਕੀਤਾ।

ਇਸਤੋਂ ਬਾਅਦ ਮਾਮਲਾ ਸਾਹਮਣੇ ਆਉਂਦਿਆਂ ਹੀ ਇੰਡੀਗੋ ਨੇ ਕਿਹਾ ਕਿ ਹੋਰ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਕ ਅਪਾਹਜ ਬੱਚਾ 7 ਮਈ ਨੂੰ ਆਪਣੇ ਪਰਿਵਾਰ ਨਾਲ ਫਲਾਈਟ ‘ਚ ਸਵਾਰ ਨਹੀਂ ਹੋ ਸਕਿਆ ਕਿਉਂਕਿ ਉਹ ਘਬਰਾ ਗਿਆ ਸੀ। ਕਰਮਚਾਰੀ ਉਸ ਦੇ ਸ਼ਾਂਤ ਹੋਣ ਦਾ ਆਖਰੀ ਪਲ ਤੱਕ ਇੰਤਜ਼ਾਰ ਕਰਦੇ ਰਹੇ। ਪਰ ਕੋਈ ਫਾਇਦਾ ਨਹੀਂ ਹੋਇਆ। ਏਅਰਲਾਈਨ ਨੇ ਉਸਨੂੰ ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕੀਤੀ ਅਤੇ ਉਹ ਅਗਲੀ ਸਵੇਰ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ। ਇੰਡੀਗੋ ਨੇ ਕਿਹਾ ਕਿ ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ

Scroll to Top