July 7, 2024 10:38 am
Gujarat

ਪੰਜਾਬ ਤੇ ਦਿੱਲੀ ਦੀ ਤਰਜ਼ ‘ਤੇ ਗੁਜ਼ਰਾਤ ਦੇ ਹਰ ਖੇਤਰ ‘ਚ ਕੀਤਾ ਜਾਵੇਗਾ ਵਿਕਾਸ: ਕੁਲਵੰਤ ਸਿੰਘ

ਮੋਹਾਲੀ 24 ਨਵੰਬਰ 2022: ਅਗਲੇ ਮਹੀਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਭਾਜਪਾ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਚੋਣ ਪ੍ਰਚਾਰ ਰੈਲੀਆਂ ਵਿੱਚ ਵੀ ਗੁਜਰਾਤ ਦੇ ਲੋਕ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ |

ਇਸੇ ਤਹਿਤ ਪੰਜਾਬ ਦੇ ਹਲਕਾ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ (MLA Kulwant Singh) ਗੁਜਰਾਤ ਚੋਣਾਂ ਲਈ ਪਾਰਟੀ ਦੇ ਹੱਕ ਵਿੱਚ ਵਡੋਦਰਾ ਦੇ ਵੱਖ-ਵੱਖ ਪਿੰਡਾਂ ਵਿੱਚ ਆਪਣੀ ਟੀਮ ਨਾਲ ਚੋਣ ਪ੍ਰਚਾਰ ਕਰ ਰਹੇ ਹਨ | ਪਿੰਡ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਵਲੋਂ ਦਿੱਤੀਆਂ ਗਰੰਟੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾ ਰਹੇ ਹਨ | ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਮੰਜੂਸਰ, ਲਾਸੂੰਦਰਾ, ਜਬਲਾ, ਤਾਰੀਆਪੁਰਾ, ਬਾਤਪੁਰਾ ਅਤੇ ਪਿੰਡ ਨਮੀਸਰਾ, ਹਲਕਾ ਸਾਵਲੀ, ਵਡੋਦਰਾ ਵਿਖੇ ਪਹੁੰਚ ਕੇ ‘ਆਪ’ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ | ਲੋਕਾਂ ਨੂੰ ‘ਆਪ’ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ |

Kulwant Singh

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਗੁਜ਼ਰਾਤ ਵਿੱਚ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਹਰ ਖੇਤਰ ਵਿਚ ਵਿਕਾਸ ਕੀਤਾ ਜਾਵੇਗਾ | ਗੁਜ਼ਰਾਤ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਲੋਕਾਂ ਦੀ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਬਹੁਤ ਖੁਸ਼ ਹਨ ਅਤੇ ਗੁਜਰਾਤ ‘ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜਨਤਾ ਭਾਜਪਾ ਦੀਆਂ ਦੇਸ਼ ਪ੍ਰਤੀ ਵੰਡ ਪਾਊ ਨੀਤੀਆਂ ਤੋਂ ਤੰਗ ਆ ਚੁੱਕੀ ਹੈ | ਗੁਜਰਾਤ ਦੀ ਜਨਤਾ ਚੋਣਾਂ ਦੌਰਾਨ ਭਾਜਪਾ ਨੂੰ ਬਹੁਤ ਵੱਡਾ ਝਟਕਾ ਦੇਣ ਨੂੰ ਤਿਆਰ ਹੈ।

Mohali

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੂੰ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਆਮ ਆਦਮੀ ਮੁਹੱਲਾ ਕਲੀਨਿਕ, ਬਿਜਲੀ ਦੇ ਜ਼ੀਰੋ ਬਿੱਲ, ਸਕੂਲਾਂ ‘ਚ ਸਿੱਖਿਆ, ਹਸਪਤਾਲ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ | ਭਿ੍ਸ਼ਟਾਚਾਰ ‘ਤੇ ਪੂਰਨ ਤੌਰ ਲਗਾਮ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਅਤੇ ਦਿੱਲੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਵਿਚ ਭਰੋਸਾ ਜਤਾਇਆ ਹੈ, ਉਸੇ ਤਰ੍ਹਾਂ ਗੁਜਰਾਤ ਦੇ ਲੋਕ ਵੀ ਪਾਰਟੀ ‘ਚ ਭਰੋਸਾ ਪ੍ਰਗਟਾ ਰਹੇ ਹਨ।