ਚੰਡੀਗੜ੍ਹ, 13 ਦਸੰਬਰ 2023: ਕੇਂਦਰ ਤੇ ਰਾਜ ਸਰਕਾਰ ਦੀ ਪ੍ਰਮੁੱਖ ਯੌਜਨਾਵਾਂ ਨੂੰ ਜਨ ਜਨ ਤਕ ਪਹੁੰਚਾਉਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਰੇ ਲਕਸ਼ਿਤ ਲਾਭਕਾਰਾਂ ਤਕ ਸਮੇਂਬੱਧ ਢੰਗ ਨਾਲ ਯੋਜਨਾਵਾਂ ਦਾ ਲਾਭ ਪਹੁੰਚੇ। ਹਰਿਆਣਾ ਵਿਚ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਪ੍ਰੋਗ੍ਰਾਮ ਯੋਜਨਾਵਾਂ ਦਾ ਲਾਭ ਦੇਣ ਲਈ ਮਜ਼ਬੂਤ ਸਰੋਤ ਬਣ ਕੇ ਉਭਰ ਰਹੀ ਹੈ।
ਯਾਤਰਾ ਦੌਰਾਨ ਲਾਭਕਾਰਾਂ ਨੇ ਆਪਣੇ ਤਜਰਬੇ ਵੀ ਦਰਜ ਕਰਾਏ ਹਨ। ਉਨ੍ਹਾਂ ਨੇ ਨੱਲ ਤੋਂ ਜੱਲ ਕਨੈਕਸ਼ਨ, ਪਖਾਨੇ, ਫਰੀ ਇਲਾਜ, ਮੁਫਤ ਰਾਸ਼ਨ, ਗੈਸ ਕਨੈਕਸ਼ਨ, ਪੀਏਮ ਫਸਲ ਸਨਮਾਨ ਨਿਧੀ, ਪੀਏਮ ਫਸਲ ਬੀਮਾ ਯੋਜਨਾ, ਪੀਏਮ ਸਵਨਿਧੀ ਯੋਜਨਾ, ਸਵਾਮਿਤਵ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਦੇ ਤਹਿਤ ਮਿਲਣ ਵਾਲੇ ਲਾਭਾਂ ਦਾ ਵਰਨਣ ਕੀਤਾ ਹੈ।
12 ਦਸੰਬਰ, 2023 ਨੁੰ 150 ਪਿੰਡ ਪੰਚਾਇਤਾਂ, ਵਾਰਡਾਂ ਵਿਚ ਯਾਤਰਾ ਦਾ ਲੋਕਾਂ ਨੇ ਬਹੁਤ ਹੀ ਉਤਸਾਹ ਦੇ ਨਾਲ ਸਵਾਗਤ ਕੀਤਾ। ਇੰਨ੍ਹਾਂ ਸਥਾਨਾਂ ‘ਤੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਲਗਭਗ 88 ਹਜਾਰ ਲੋਕਾਂ ਨੇ ਹਿੱਸਾ ਲਿਆ ਅਤੇ ਭਾਰਤ ਨੂੰ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲਿਆ।
ਕੇਂਦਰ, ਰਾਜ ਸਰਕਾਰ ਦੀ ਯੋਜਨਾਵਾਂ ਦਾ ਲੈ ਰਹੇ ਹਨ ਲਾਭ
ਯਾਤਰਾ ਦੌਰਾਨ ਲਗਾਤਾਰ ਲੋਕ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੈਣ ਲਈ ਅੱਗੇ ਆ ਰਹੇ ਹਨ। 12 ਦਸੰਬਰ ਨੂੰ ਵੀ ਲਗਭਗ 350 ਨਵੇਂ ਲਾਭਕਾਰਾਂ ਨੇ ਉਜਵਲਾ ਯੋਜਨਾ ਤਹਿਤ ਫਰੀ ਗੈਸ ਕਨੈਕਸ਼ਨ ਦੇ ਲਈ ਬਿਨੈ ਕੀਤਾ। ਪੀਏਮ ਸਵਨਿਧੀ ਯੋਜਨਾ ਤਹਿਤ ਵੀ 368 ਨਵੇਂ ਲਾਭਕਾਰਾਂ ਨੇ ਬਿਨੈ ਦਿੱਤੇ ਹਨ। 21 ਹਜਾਰ ਤੋਂ ਵੱਧ ਲੋਕਾਂਦਾ ਹੈਲਥ ਚੈਕਅੱਪ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਨਾਗਰਿਕ ਹੁਣ ਵੱਖ-ਵੱਖ ਜਾਂਚਾਂ ਲਈ ਹੈਲਥ ਚੈਕਅੱਪ ਕੈਂਪਾਂ ਵਿਚ ਆ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ 3200 ਤੋਂ ਵੱਧ ਨਵੇਂ ਲਾਭਕਾਰਾਂ ਨੇ ਬਿਨੈ ਜਮ੍ਹਾ ਕਰਵਾਏ ਹਨ। ਨਾਲ ਹੀ, ਨਿਰੋਗੀ ਹਰਿਆਣਾ ਯੋਜਨਾ ਤਹਿਤ ਸਾਢੇ 12 ਹਜਾਰ ਤੋਂ ਵੱਧ ਲੋਕਾਂ ਦੇ ਟੇਸਟ ਕੀਤੇ ਗਏ ਹਨ।
ਜਨਭਾਗੀਦਾਰੀ ਤੋਂ ਯਾਤਰਾ ਨੂੰ ਮਿਲ ਰਿਹਾ ਹਰ ਦਿਨ ਨਵਾਂ ਜੋਸ਼
ਵਿਕਸਿਤ ਭਾਂਰਤ ਸੰਕਲਪ ਯਾਤਰਾ ਰੋਜਾਨਾ ਜਨਜਾਗਰਣ ਤਕ ਪਹੁੰਚਦ ਦਾ ਇਕ ਨਵਾਂ ਸਰੋਤ ਬਣ ਰਹੀ ਹੈ। ਸਕੂਲ ਬੱਚਿਆਂ ਦੇ ਨਾਲ-ਨਾਲ ਬਜੁਰਗਾਂ ਦੀ ਭਾਗੀਦਾਰੀ ਵੀ ਉਤਸਾਹ ਦਾ ਕੰਮ ਕਰ ਰਹੀ ਹੈ, ਜਿਸ ਤੋਂ ਯਾਤਰਾ ਨੂੰ ਹਰ ਦਿਨ ਇਕ ਨਵੀਂ ਉਮੰਗ ਤੇ ਜੋਸ਼ ਮਿਲ ਰਿਹਾ ਹੈ। ਮੇਰੀ ਕਹਾਣੀ-ਮੇਰੀ ਜੁਬਾਨੀ ਪ੍ਰੋਗ੍ਰਾਮ ਤਹਿਤ ਵੱਖ-ਵੱਖ ਲਾਭਕਾਰ ਆਪਣੇ ਤਜਰਬਿਆਂ ਨੁੰ ਸਾਂਝਾ ਕਰ ਰਹੇ ਹਨ ਅਤੇ ਦੂਜੇ ਲੋਕਾਂ ਨੁੰ ਵੀ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਪ੍ਰੇਰਿਤ ਕਰ ਰਹੇ ਹਨ।