Site icon TheUnmute.com

ਯੂਕਰੇਨ ਨੂੰ ਤਬਾਹ ਕਰਨਾ ਰੂਸ ਦਾ ਉਦੇਸ਼ ਨਹੀਂ, ਸੁਰੱਖਿਆ ਲਈ ਚੁੱਕਣੇ ਪਏ ਅਜਿਹੇ ਕਦਮ: ਪੁਤਿਨ

ਚੰਡੀਗੜ੍ਹ 14 ਅਕਤੂਬਰ 2022: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਯੂਕਰੇਨ ਨਾਲ ਚੱਲ ਰਹੀ ਜੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਗ ਅਤੇ ਇਸ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਦਾ ਕੋਈ ਪਛਤਾਵਾ ਨਹੀਂ ਹੈ। ਪੁਤਿਨ ਤੋਂ ਇੱਕ ਪੁੱਛੇ ਸਵਾਲ ‘ਚ ਕਿ ਕੀ ਉਨ੍ਹਾਂ ਨੂੰ ਯੂਕਰੇਨ ਵਿਚ ਹੋਏ ਸੰਘਰਸ਼ ‘ਤੇ ਅਫਸੋਸ ਹੈ? ਇਸ ਸਵਾਲ ‘ਤੇ ਪੁਤਿਨ ਨੇ ਕਿਹਾ ਕਿ ਨਹੀਂ! ਰੂਸ ਸਹੀ ਕੰਮ ਕਰ ਰਿਹਾ ਹੈ।

ਕਜ਼ਾਖ ਦੀ ਰਾਜਧਾਨੀ ਅਸਤਾਨਾ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਪੁਤਿਨ ਨੇ ਕਿਹਾ ਕਿ ਯੂਕਰੇਨ ਨੂੰ ਤਬਾਹ ਕਰਨਾ ਰੂਸ ਦਾ ਉਦੇਸ਼ ਨਹੀਂ ਹੈ। ਅਸੀਂ ਉਹ ਕਰ ਰਹੇ ਹਾਂ ਜੋ ਸਹੀ ਹੈ। ਆਪਣੀ ਸੁਰੱਖਿਆ ਲਈ ਅਜਿਹੇ ਕਦਮ ਚੁੱਕਣੇ ਪੈਂਦੇ ਹਨ ।

ਰੂਸੀ ਰਾਸ਼ਟਰਪਤੀ ਪੁਤਿਨ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਚੀਨ ਯੂਕਰੇਨ ਮੁੱਦੇ ‘ਤੇ ਸ਼ਾਂਤੀਪੂਰਨ ਗੱਲਬਾਤ ਦਾ ਸਮਰਥਨ ਕਰਦੇ ਹਨ। ਪਿਛਲੇ ਮਹੀਨੇ ਜਦੋਂ ਉਜ਼ਬੇਕਿਸਤਾਨ ਵਿੱਚ ਇੱਕ ਸਿਖਰ ਸੰਮੇਲਨ ਵਿੱਚ ਟਕਰਾਅ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾ ਮੈਨੂੰ ਮਿਲੇ ਸਨ, ਉਨ੍ਹਾਂ ਨੂੰ ਸ਼ਾਂਤੀਪੂਰਨ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਸੀ।

ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਗੱਲਬਾਤ ਦੀ ਕੋਈ ਲੋੜ ਨਹੀਂ ਦੇਖਦੇ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦੇ ਨਾਲ ਨਾਟੋ ਫੌਜਾਂ ਦੇ ਕਿਸੇ ਵੀ ਸਿੱਧੇ ਸੰਘਰਸ਼ ਦਾ ਨਤੀਜਾ ਵਿਸ਼ਵ ਤਬਾਹੀ ਹੋਵੇਗਾ।

 

Exit mobile version