July 4, 2024 4:19 pm
Dera Sacha Sauda

ਡੇਰਾ ਸੱਚਾ ਸੌਦਾ ਦੀ ਸਿਆਸੀ ਹਲਚਲ ਸ਼ੁਰੂ, ਸੰਗਤ ਕਿਸ ਨੂੰ ਦੇਵੇ ਵੋਟ, ਦੋ ਦਿਨਾਂ ਬਾਅਦ ਹੋਵੇਗਾ ਐਲਾਨ!

ਚੰਡੀਗੜ੍ਹ 9 ਫਰਵਰੀ 2022 : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਦੀ ਪੈਰੋਲ ਮਿਲਦੇ ਹੀ ਪੰਜਾਬ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਡੇਰੇ ਨਾਲ ਜੁੜੀ ਪੰਜਾਬ ਦੀ ਸੰਗਤ ਨੇ 45 ਮੈਂਬਰ ਵਾਲੀ ਕਮੇਟੀ ਤੋਂ ਵਿਧਾਨ ਸਭਾ ਚੋਣਾਂ ਲਈ ਰਾਏ ਮੰਗਣਾ ਸ਼ੁਰੂ ਕਰ ਦਿੱਤਾ ਹੈ। ਡੇਰਾ ਕਮੇਟੀ ਦੇ ਅਧਿਕਾਰੀਆਂ ਨੇ ਸੰਗਤ ਤੋਂ 2 ਦਿਨ ਦਾ ਸਮਾਂ ਮੰਗਿਆ ਹੈ।

ਪੰਜਾਬ ‘ਚ ਡੇਰੇ ਦੇ ਅਧਿਕਾਰੀ ਨੇ ਦੱਸਿਆ ਕਿ ਸੱਚਾ ਸੌਦਾ ਮੁਖੀ ਦੇ ਬਾਹਰ ਆਉਣ ਤੋਂ ਬਾਅਦ ਸੰਗਤ ਫੋਨ ‘ਤੇ ਵੋਟ ਪਾਉਣ ਲਈ ਰਾਏ ਮੰਗ ਰਹੀ ਹੈ। ਡੇਰਾ ਕਮੇਟੀ ਦੇ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਦੋ ਦਿਨਾਂ ‘ਚ ਸੰਗਤ ਦੀ ਰਾਏ ਲੈਣਾ ਸ਼ੁਰੂ ਕਰ ਦੇਣਗੇ।

ਡੇਰਾ ਅਧਿਕਾਰੀ ਕਿਹਾ ਕਿ ਪੰਜਾਬ ਵਿਚ ਬੇਅਦਬੀ ਕਾਂਡ ਵਿਚ ਡੇਰਾ ਪ੍ਰੇਮੀਆਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸੰਗਤ ਕਾਫੀ ਦੁਖੀ ਹੈ।ਇਸ ਨੂੰ ਇਕ ਸਿਆਸੀ ਸਾਜ਼ਿਸ਼ ਮੰਨ ਰਹੀ ਹੈ। ਡੇਰਾ ਮੁਖੀ ਦੀ ਰਾਜਨੀਤੀ ਵਿਚ ਹਿੱਸੇਦਾਰੀ ਨਹੀਂ ਹੈ।ਉਨ੍ਹਾਂ ਦਾ ਉਦੇਸ਼ ਸਮਾਜ ਸੇਵਾ ਤੇ ਭਗਤੀ ਹੈ। ਡੇਰਾ ਮੁਖੀ ਦੇ ਪੈਰੋਲ ਉਤੇ ਬਾਹਰ ਆਉਣ ਦਾ ਰਾਏਸ਼ੁਮਾਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।