July 2, 2024 8:44 pm
Ram Rahim

ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਬਾਹਰ, ਬਰਨਾਵਾ ਵਿਖੇ ਆਸ਼ਰਮ ‘ਚ ਦਿੱਤਾ ਇਹ ਸੰਦੇਸ਼

ਚੰਡੀਗੜ੍ਹ 15 ਅਕਤੂਬਰ 2022: ਬਲਾਤਕਾਰ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ (Ram Rahim) ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਗੁਰਮੀਤ ਰਾਮ ਰਹੀਮ ਪੈਰੋਲ ‘ਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਹਨ | ਪੈਰੋਲ ਮਿਲਣਾ ਤੋਂ ਬਾਅਦ ਡੇਰਾ ਮੁਖੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਬਰਨਾਵਾ ਸਥਿਤ ਆਪਣੇ ਆਸ਼ਰਮ ਪਹੁੰਚੇ ਹਨ। ਉੱਥੇ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ 2 ਮਿੰਟ 15 ਸੈਕਿੰਡ ਦਾ ਵੀਡੀਓ ਸੰਦੇਸ਼ ਜਾਰੀ ਕੀਤਾ।

ਜਿਸ ‘ਚ ਰਾਮ ਰਹੀਮ ਨੇ ਇਸ਼ਾਰਿਆਂ ‘ਚ ਚੋਣ ਸੰਦੇਸ਼ ਦਿੱਤਾ ਸੀ। ਰਾਮ ਰਹੀਮ ਨੇ ਕਿਹਾ ਕਿ ਜਿਵੇਂ ਤੁਹਾਨੂੰ ਕਿਹਾ ਹੈ, ਮੰਨਦੇ ਰਹੋ । ਜੋ ਵੀ ਜ਼ਿੰਮੇਵਾਰ ਲੋਕ ਤੁਹਾਨੂੰ ਕਰਨ ਲਈ ਕਹਿੰਦੇ ਹਨ, ਉਹ ਕਰੋ। ਇਸ ਨੂੰ ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਹੈ। ਇਸ ਵਾਰ ਰਾਮ ਰਹੀਮ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਰਹਿ ਕੇ ਦੀਵਾਲੀ ਮਨਾਉਣਗੇ।

ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਭਾਰਤੀ ਕਨੂੰਨ ਉਪਰ ਇਹ ਕਹਾਵਤ ਠੀਕ ਢੁਕਦੀ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ। ਸਕੂਲ ‘ਚ ਪੜਾਇਆ ਜਾਂਦਾ ਸੀ ਕਿ ਕਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ। ਪਰ ਨਹੀ, ਦੂਜਿਆਂ ਪ੍ਰਤੀ ਚਾਹੇ ਉਹ ਬਲਾਤਕਾਰੀ ਹੀ ਕਿਉਂ ਨਾ ਹੋਣ ਭਾਰਤੀ ਕਨੂੰਨ ਨਰਮ ਹੈ ਤੇ ਅਪਣੇ ਹੱਕਾਂ ਲਈ ਲੜਨ ਵਾਲੇ ਸਿੱਖ, ਜਿਹੜੇ ਅਪਣੀ ਕੈਦ ਦੀ ਮਿਆਦ ਵੀ ਪੂਰੀ ਕਰ ਚੁੱਕੇ ਹਨ ਉਨ੍ਹਾਂ ਲਈ ਬੇਹੱਦ ਸਖਤ।

Ram Rahim

ਇਸਦੇ ਨਾਲ ਹੀ ਡੇਰਾ ਮੁਖੀ ਨੂੰ ਪੈਰੋਲ ਮਿਲਣ ‘ਤੇ ਇਸਦੇ ਨਾਲ ਹੀ ਡੇਰਾ ਮੁਖੀ ਨੂੰ ਪੈਰੋਲ ਦੇਣ ‘ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ | ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਹਰਿਆਣਾ ਸਰਕਾਰ ਵਲੋਂ ਡੇਰਾ ਮੁਖੀ ਨੂੰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਅ ਰਹੀਆਂ ਹਨ |