Site icon TheUnmute.com

ਡੇਰਾ ਬਿਆਸ ਨੇ ਸਬ-ਸੈਂਟਰਾਂ ‘ਚ ਸਤਿਸੰਗ ਕਰਨ ਦੀ ਦਿੱਤੀ ਇਜ਼ਾਜਤ

radha soami

ਬਿਆਸ 3 ਜਨਵਰੀ 2022 : ਰਾਧਾ ਸੁਆਮੀ ਡੇਰਾ ਬਿਆਸ (Radha Swami Dera Beas ) ਪੰਜਾਬ ਦੇ ਸ਼ਰਧਾਲੂਆਂ ਲਈ ਖੁਸ਼ੀ ਦੀ ਖ਼ਬਰ ਹੈ। ਡੇਰੇ ਵੱਲੋਂ 2 ਫ਼ਰਵਰੀ ਤੋਂ ਸਤਿਸੰਗ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਜਨਵਰੀ ਮਹੀਨੇ ਵਿਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ (Radha Swami Dera Beas )ਵੱਲੋਂ ਜਾਰੀ ਹਦਾਇਤਾਂ ’ਤੇ ਸਤਸੰਗ ਬੰਦ ਕਰ ਦਿੱਤੇ ਗਏ ਸਨ। ਹੁਣ ਡੇਰੇ ਦੀ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ’ਤੇ 2 ਫ਼ਰਵਰੀ ਤੋਂ ਡੇਰੇ ’ਚ ਸਤਿਸੰਗ ਸ਼ੁਰੂ ਕਰ ਦਿੱਤੇ ਗਏ ਹਨ, ਜੋ ਐਤਵਾਰ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਪਹਿਲਾਂ ਦੀ ਤਰ੍ਹਾਂ ਹੋਇਆ ਕਰਣਗੇ।

ਹੁਣ ਸਤਸੰਗ (Satsang) ਵਿਚ ਬੱਚਿਆਂ ਨੂੰ ਵੀ ਡੇਰੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਕੋਵਿਡ ਟੀਕਾਕਰਨ ਕੈਂਪ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸਤਿਸੰਗ ਘਰ ਵਿਚ ਐਤਵਾਰ ਨੂੰ ਲਗਾਇਆ ਜਾਣ ਵਾਲਾ ਕੋਰੋਨਾ ਵੈਕਸੀਨ ਕੈਂਪ ਸਤਿਸੰਗ (Satsang) ਤੋਂ ਬਾਅਦ ਲਗਾਇਆ ਜਾ ਸਕਦਾ ਹੈ।

Exit mobile version