Site icon TheUnmute.com

ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ

Maharashtra

ਚੰਡੀਗੜ੍ਹ, 04 ਅਕਤੂਬਰ 2024: ਮਹਾਰਾਸ਼ਟਰ (Maharashtra) ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝੀਰਵਲ (Narhari Jhirwal) ਨੇ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸਦੇ ਨਾਲ ਹੀ ਝੀਰਵਾਲ ਤੋਂ ਬਾਅਦ ਕੁਝ ਹੋਰ ਕਬਾਇਲੀ ਵਿਧਾਇਕਾਂ ਨੇ ਵੀ ਛਾਲ ਮਾਰ ਦਿੱਤੀ | ਹਾਲਾਂਕਿ ਹੇਠਾਂ ਜਾਲ ਹੋਣ ਕਾਰਨ ਸਾਰਿਆਂ ਦੀ ਜਾਨ ਬਚ ਗਈ।

ਇਸ ਦੌਰਾਨ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰਿਆਂ ਨੂੰ ਬਾਹਰ ਕੱਢਿਆ। ਉਚਾਈ ਤੋਂ ਡਿੱਗਣ ਕਾਰਨ ਝੀਰਵਲ ਦਾ ਬਲੱਡ ਪ੍ਰੈਸ਼ਰ ਵਧ ਗਿਆ ਹੈ। ਡਾਕਟਰਾਂ ਦੀ ਟੀਮ ਉਸ ਦੀ ਜਾਂਚ ਕਰਨ ਲਈ ਮੰਤਰਾਲੇ ਪਹੁੰਚੀ ਹੈ।

ਝੀਰਵਲ ਉਪ ਮੁੱਖ ਮੰਤਰੀ ਅਜੀਤ ਪਵਾਰ ਧੜੇ ਦੇ ਵਿਧਾਇਕ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਿੰਦੇ ਸਰਕਾਰ ਵੱਲੋਂ ਧਨਗਰ ਭਾਈਚਾਰੇ ਨੂੰ ਐਸਟੀ ਦਾ ਦਰਜਾ ਦੇਣ ਦੇ ਫੈਸਲੇ ਦੇ ਖ਼ਿਲਾਫ ਹਨ। ਜਿਕਰਯੋਗ ਹੈ ਕਿ ਝੀਰਵਲ ਆਪਣੀ ਹੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਲ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੈਂਬਰ ਹਨ। ਦੱਸ ਦਈਏ ਕਿ ਅੱਜ ਮਹਾਰਾਸ਼ਟਰ ਦੇ ਆਦਿਵਾਸੀ ਭਾਈਚਾਰੇ ਦੇ ਵਿਧਾਇਕ ਮੰਤਰਾਲੇ ‘ਚ ਪ੍ਰਦਰਸ਼ਨ ਕਰ ਰਹੇ ਹਨ।

Exit mobile version