Site icon TheUnmute.com

ਖਨੌਰੀ-ਹਰਿਆਣਾ ਸਰਹੱਦ ‘ਤੇ ਡਿਪਟੀ ਕਮਿਸ਼ਨਰ ਜੀਂਦ ਅਤੇ ਐਸਪੀ ਜੀਂਦ ਭਾਰੀ ਪੁਲਿਸ ਫੋਰਸ ਨਾਲ ਜਾਇਜ਼ਾ ਲੈਣ ਪੁੱਜੇ

farmers

ਖਨੌਰੀ, 09 ਫਰਵਰੀ 2024: ਸੰਯੁਕਤ ਕਿਸਾਨ ਮੋਰਚੇ ਗੈਰ-ਰਾਜਨੀਤਿਕ ਅਤੇ ਕਈ ਹੋਰ ਜਥੇਬੰਦੀਆਂ ਵੱਲੋਂ ਕਿਸਾਨਾਂ (farmers) ਦੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ 13 ਫਰਵਰੀ ਦੇ ਦਿੱਲੀ ਕੂਚ ਕਰਨ ਦੇ ਦਿੱਤੇ ਗਏ ਸੱਦੇ ‘ਤੇ ਜਿਥੇ ਕਿਸਾਨ ਵੀ ਆਗੂਆਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਕੇ ਤਿਆਰੀਆਂ ਅਰੰਭੀਆਂ ਹੋਈਆਂ ਹਨ | ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਸ਼ਰਤਾਂ ਮਨਾਉਣ ਲਈ ਦੁਬਾਰਾ ਕੂਚ ਕਰਨ ਦੀ ਤਿਆਰੀਆਂ ਹਨ |

ਜਿਸ ਨੂੰ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਬੈਰੀਗੇਡ ਅਤੇ ਪੱਥਰ ਲਗਾ ਦਿੱਤੇ ਹਨ। ਇਸ ਸਬੰਧੀ ਅੱਜ ਕਿਸਾਨ (farmers) ਯੂਨੀਅਨ ਸਿੱਧੂਪੁਰ ਦੇ ਆਗੂ ਲਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਹੜ ਦੇ ਨਾਲ ਇਸ ਵਾਰ ਦਿੱਲੀ ਕੂਚ ਕਰਾਂਗੇ | ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਈ ਗਈਆਂ ਬੈਰੀਗਡ ਰੋਕਾਂ ਕਿਸਾਨਾਂ ਅੱਗੇ ਕੁਝ ਨਹੀਂ ਹਨ |

ਦਿੱਲੀ ਮੁੱਖ ਮਾਰਗ ‘ਤੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਖਨੌਰੀ ਨੇੜੇ ਸਥਿਤ ਪੰਜਾਬ ਹਰਿਆਣਾ ਬਾਰਡਰ ‘ਤੇ ਬੈਰੀਕੇਡ ਅਤੇ ਸੀਮਿੰਟ ਦੀਆਂ ਵੱਡੀਆਂ-ਵੱਡੀਆਂ ਸਲੈਬਾਂ ਲਿਆ ਕੇ ਰੱਖ ਦਿੱਤੀਆਂ ਗਈਆਂ ਹਨ, ਜਿਸ ਨਾਲ ਪੰਜਾਬ ਹਰਿਆਣਾ ਨੂੰ ਆਪਸ ਵਿਚ ਜੋੜਨ ਵਾਲੇ ਇਸ ਬਾਰਡਰ ‘ਤੇ ਨਵੰਬਰ 2020 ਵਿਚ ਹੋਏ ਘਟਨਾਕ੍ਰਮ ਦੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ ਹਨ।

ਡਿਪਟੀ ਕਮਿਸ਼ਨਰ ਜੀਂਦ ਅਤੇ ਐਸਪੀ ਭਾਰੀ ਪੁਲਿਸ ਫੋਰਸ ਨਾਲ ਹਰਿਆਣਾ ਬਾਰਡਰ ਦਾ ਜਾਇਜਾ ਲੈਣ ਪਹੁੰਚੇ ਤੇ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ | ਦੂਜੇ ਪਾਸੇ ਹਰਿਆਣਾ ਦੇ ਡੀਜੀਪੀ ਕਪੂਰ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਪੈਰਾਮਿਲਟਰੀ ਫੋਰਸ ਮਿਲ ਚੁੱਕੀ ਹੈ, ਹਰਿਆਣਾ ਦੀ ਅਮਨ ਸ਼ਾਂਤੀ ਕਾਨੂੰਨ ਭੰਗ ਨਹੀਂ ਹੋਣ ਦੇਵਾਂਗੇ |

Exit mobile version