Site icon TheUnmute.com

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਇਨਲ ਵੋਟਰ ਸੂਚੀਆਂ ਦੀ ਅਨੁਪੂਰਕ ਸੂਚੀ ਅਤੇ ਸੀ ਡੀ ਸੌਂਪੀ

07 ਜਨਵਰੀ, 2025: ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫਸਰ (Deputy Commissioner Ashika Jain) ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਯੋਗਤਾ ਮਿਤੀ 01.01.2025 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਜੋ ਲੋਕਾਂ ਵੱਲੋਂ ਦਾਅਵੇ ਅਤੇ ਇਤਰਾਜ ਮਿਤੀ 28.11.2024 ਤੱਕ ਪੇਸ਼ ਕੀਤੇ ਗਏ ਸਨ, ਉਹਨਾਂ ਦੇ ਨਿਪਟਾਰੇ ਉਪਰੰਤ ਵੋਟਾਂ ਬਣਾ ਦਿੱਤੀਆਂ ਗਈਆਂ ਹਨ।

ਅੱਜ ਇੱਥੇ ਰਾਜਨੀਤਕ ਪਾਰਟੀਆਂ(parties) ਦੇ ਨੁਮਾਇੰਦਿਆਂ ਨੂੰ ਫਾਇਨਲ (final voter) ਵੋਟਰ ਸੂਚੀਆਂ ਦੀ ਅਨੁਪੂਰਕ ਸੂਚੀ ਅਤੇ ਸੀ ਡੀ ਸੌਂਪਦਿਆਂ ਉਨ੍ਹਾਂ ਕਿਹਾ ਕਿ ਇਹ ਸੂਚੀ ਅੰਤਿਮ ਪ੍ਰਕਾਸ਼ਨਾ ਮਿਤੀ 07.01.2025 ਦੇ ਆਧਾਰ ਤੇ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਬੰਧਤ ਬੀ.ਐੱਲ.ਓ, ਚੋਣਕਾਰ ਰਜਿਸ਼ਟਰੇਸ਼ਨ ਅਫਸਰ (ਐਸ ਡੀ ਐੱਮ ਦਫ਼ਤਰ) ਅਤੇ ਜ਼ਿਲ੍ਹਾ ਚੋਣ ਦਫਤਰ, ਵਿੱਚ ਵੋਟਰਾਂ ਦੇ ਦੇਖਣ ਲਈ ਇਹ ਸੂਚੀਆਂ ਉਪਲਬਧ ਹਨ। ਫੋਟੋ ਵੋਟਰ ਸੂਚੀਆਂ ਦੇ ਅਨੂਪੁਰਕ ਦੀ 1—1 ਕਾਪੀ ਅਤੇ ਬਿਨਾਂ ਫੋਟੋ ਤੋਂ ਇੱਕ—ਇੱਕ ਸੀ.ਡੀ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸਪਲਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਕਿਸੇ ਵਿਅਕਤੀ ਦੀ ਵੋਟ ਬਣਨ ਤੋਂ ਰਹਿੰਦੀ ਹੈ ਤਾਂ ਉਹ ਲਗਾਤਾਰ ਸੁਧਾਈ ਦੌਰਾਨ ਦਾਅਵੇ ਤੇ ਇਤਰਾਜ ਸਬੰਧਤ ਬੀ.ਐੱਲ.ਓ ਜਾਂ ਚੋਣਕਾਰ ਰਜਿਸ਼ਟਰੇ਼ਸ਼ਨ ਅਫਸਰ ਦੇ ਦਫਤਰ ਵਿੱਚ ਪੇਸ਼ ਕਰ ਸਕਦਾ ਹੈ। ਇਸ ਮੀਟਿੰਗ ਵਿੱਚ ਸ਼ਾਮਿਲ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਬੀ.ਐਸ ਚੈਹਲ ( ਆਮ ਆਦਮੀ ਪਾਰਟੀ), ਹਰਕੇਸ਼ ਸ਼ਰਮਾ ( ਇੰਡੀਅਨ ਨੈਸ਼ਨਲ ਕਾਂਗਰਸ), ਸੰਜੀਵ ਵਸ਼ਿਸ਼ਟ ( ਜਿਲ੍ਹਾ ਪ੍ਰਧਾਨ ਬੀ.ਜੇ.ਪੀ.) ਅਤੇ ਹਰਪ੍ਰੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਸ਼ਾਮਲ ਸਨ।

ਇਸ ਮੌਕੇ ਏ ਡੀ ਸੀ ਵਿਰਾਜ ਐੱਸ ਤਿੜਕੇ ਅਤੇ ਸੋਨਮ ਚੌਧਰੀ ਤੋਂ ਇਲਾਵਾ ਚੋਣ ਤਹਸੀਲਦਾਰ ਸੰਜੇ ਕੁਮਾਰ ਵੀ ਮੌਜੂਦ ਸਨ।

read more: Mohali News: ਗਲੀ ‘ਚ ਲੰਘ ਰਹੇ ਬੱਚੇ ‘ਤੇ ਡਿੱਗੀ ਗਰਿੱਲ, ਮੌਕੇ ‘ਤੇ ਗਈ ਜਾਨ

 

Exit mobile version