July 5, 2024 6:50 am
randhawa

ਡਿਪਟੀ ਸੀ.ਐੱਮ. ਰੰਧਾਵਾ ਨੇ ਪਠਾਨਕੋਟ ਧਮਾਕੇ ਤੋਂ ਬਾਅਦ ਲਿਆ ਵੱਡਾ ਸਟੈਂਡ

ਚੰਡੀਗੜ੍ਹ 21 ਨਵੰਬਰ 2021 : ਪਠਾਨਕੋਟ ‘ਚ ਹੋਏ ਧਮਾਕੇ ਤੋਂ ਬਾਅਦ ਡਿਪਟੀ ਸੀ.ਐੱਮ. ਰੰਧਾਵਾ ਨੇ ਸਟੈਂਡ ਲੈਂਦਿਆਂ ਕਿਹਾ ਕਿ ਚੋਣਾਂ ਨੇੜੇ ਗੜਬੜ ਹੋ ਸਕਦੀ ਹੈ। ਇਸ ਕਾਰਨ ਸੀ.ਐਮ. ਰੰਧਾਵਾ ਨੇ ਭਲਕੇ ਅੰਮ੍ਰਿਤਸਰ ਵਿੱਚ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਨੂੰ ਲੈ ਕੇ ਹੋ ਰਹੀ ਹੈ। ਪਠਾਨਕੋਟ ਧਮਾਕੇ ਤੋਂ ਬਾਅਦ ਅਲਰਟ ‘ਤੇ ਪੰਜਾਬ ਨੂੰ ਲੈ ਕੇ ਇਹ ਚਿੰਤਾ ਜਤਾਈ ਜਾ ਰਹੀ ਹੈ।
ਦੱਸਦਈਏ ਕਿ ਕੱਲ੍ਹ ਪੰਜਾਬ ਦੇ ਪਠਾਨਕੋਟ ਵਿੱਚ ਫੌਜੀ ਛਾਉਣੀ ਦੇ ਬਾਹਰ ਅਣਪਛਾਤੇ ਲੋਕਾਂ ਵੱਲੋਂ ਸੁੱਟੇ ਗਏ ਗ੍ਰੇਨੇਡ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਛਾਉਣੀ ਦੇ ਤ੍ਰਿਵੇਣੀ ਗੇਟ ਦੇ ਬਾਹਰ ਹੋਇਆ, ਜਿਸ ਲਈ ਅਧਿਕਾਰੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ।