July 5, 2024 12:38 am
Republic Day

ਗਣਤੰਤਰ ਦਿਵਸ ਮੌਕੇ ‘ਤੇ ਅੰਮ੍ਰਿਤਸਰ ‘ਚ ਡਿਪਟੀ ਸੀਐੱਮ ਰੰਧਾਵਾ ਨੇ ਲਹਿਰਾਇਆ ਝੰਡਾ

ਅੰਮ੍ਰਿਤਸਰ 26 ਜਨਵਰੀ 2022: ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ (Republic Day) ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ| ਉਥੇ ਹੀ ਅੱਜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੱਲੋਂ ਅੰਮ੍ਰਿਤਸਰ ਵਿਚ ਗਣਤੰਤਰ ਦਿਵਸ (Republic Day) ਦੇ ਮੌਕੇ ਤੇ ਝੰਡਾ ਲਹਿਰਾਇਆ ਗਿਆ ਉੱਥੇ ਹੀ ਇਸ ਮੌਕੇ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਵੀ ਮੌਜੂਦ ਰਹੇ| ਉੱਥੇ ਹੀ ਪੰਜਾਬ ਵਿੱਚ ਅਲੱਗ ਅਲੱਗ ਮੱਲਾਂ ਮਾਰਨ ਬਾਰੇ ਪੁਲਸ ਅਧਿਕਾਰੀਆਂ ਨੂੰ ਅਤੇ ਸਮਾਜ ਸੇਵੀਆਂ ਨੂੰ ਵੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵੱਲੋਂ ਸਨਮਾਨਤ ਕੀਤਾ ਗਿਆ | ਗਣਤੰਤਰ ਦਿਵਸ ਦੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੱਲੋਂ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਦੇਸ਼ ਲਈ ਕੁਰਬਾਨੀ ਦੇ ਵਾਲੇ ਸੁਤੰਤਰਤਾ ਸੈਲਾਨੀਆਂ ਨੂੰ ਵੀ ਯਾਦ ਕੀਤਾ ਗਿਆ | ਉਥੇ ਹੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸਭ ਤੋਂ ਮੋਹਰੀ ਸਿੱਖ ਕੌਮ ਹੀ ਰਹਿੰਦੀ ਸੀ | ਉਨ੍ਹਾਂ ਨੇ ਕਿਹਾ ਕਿ ਜਦੋਂ ਅੰਗਰੇਜ਼ ਸਿੱਖਾਂ ਤੇ ਤਸ਼ੱਦਦ ਢਾਹੁੰਦੇ ਸਨ ਤਾਂ ਉਸ ਵੇਲੇ ਵੀ ਇਨ੍ਹਾਂ ਦੇ ਮੂੰਹ ਦੇ ਵਿਚੋਂ ਸਿਰਫ ਸਿਰਫ਼ ਭਾਰਤ ਮਾਤਾ ਦੀ ਜੈ ਹੀ ਨਿਕਲਦੀ ਸੀ, ਇਸੇ ਕਰਕੇ ਹੀ ਭਾਰਤ ਦੇਸ਼ ਵਿੱਚ ਅੱਜ ਝੰਡਾ ਲਹਿਰਾ ਸਕਦੇ ਹਾਂ | ਉਥੇ ਹੀ ਪਾਕਿਸਤਾਨ ਵੱਲੋਂ ਭਾਰਤ ਵੱਲ ਭੇਜੇ ਜਾਣ ਵਾਲੇ ਡਰੋਨਾਂ ਤੇ ਬੋਲਦੇ ਹੋਏ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਕਿ ਇਸ ਉੱਤੇ ਠੱਲ੍ਹ ਪਾਉਣ ਵਾਸਤੇ ਸਾਨੂੰ ਕੋਈ ਨਾ ਕੋਈ ਵੱਡਾ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਇਸ ਲਈ ਕੇਂਦਰ ਸਰਕਾਰ ਨੂੰ ਵੀ ਕੋਈ ਵਧੀਆ ਪਾਲਿਸੀ ਬਣਾਉਣੀ ਪਵੇਗੀ, ਕਿਉਂਕਿ ਡਰੋਨ ਬਹੁਤ ਉੱਪਰੋਂ ਬਾਰਡਰ ਲੰਘ ਜਾਂਦਾ ਹੈ ਅਤੇ ਇਸ ਨੂੰ ਟ੍ਰੇਸ ਕਰਨ ਵਾਸਤੇ ਕੋਈ ਨਾ ਕੋਈ ਰਾਡਾਰ ਵੀ ਲਾਉਣਾ ਪਵੇਗਾ | ਉਹ ਤਿੰਨ ਕਿਹਾ ਕਿ ਅਸੀਂ ਦੇਸ਼ ਅਤੇ ਖ਼ਾਸ ਤੌਰ ਤੇ ਪੰਜਾਬ ਦੀ ਸੁਰੱਖਿਆ ਲਈ ਵਚਨਬੱਧ ਹਾਂ ਅਤੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋਣ ਦਵਾਂਗੇ

ਇੱਥੇ ਜ਼ਿਕਰਯੋਗ ਹੈ ਕਿ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ ਅੰਬੇਦਕਰ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਸਤੇ ਸਾਰੀ ਸਿਆਸੀ ਪਾਰਟੀਆਂ ਗੱਲ ਤੇ ਕਰਦੀਆਂ ਹਨ, ਲੇਕਿਨ ਉਸ ਉੱਤੇ ਇਨ ਬਿਨ ਪਾਲਣਾ ਨਹੀਂ ਕੀਤੀ ਜਾ ਰਹੀ ਉੱਥੇ ਹੀ ਬੀਤੇ ਸਮੇਂ ਭਾਰਤ ਦੇ ਸੰਵਿਧਾਨ ਨੂੰ ਕਈ ਵਾਰ ਬਦਲਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਭਾਰਤ ਦੇ ਲੋਕ ਹਮੇਸ਼ਾ ਹੀ ਭਾਰਤ ਦੀ ਆਜ਼ਾਦੀ ਲਈ ਹਰ ਇਕ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ ਉਥੇ ਹੀ ਇਸ ਦੇ ਚਲਦਿਆਂ ਸਿੱਖ ਕੌਮ ਵੱਲੋਂ ਬਹੁਤ ਸਾਰ ਕੁਰਬਾਨੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਜਦੋਂ ਵੀ ਬਾਰਡਰ ਤੇ ਭੀੜ ਪੈਂਦੀ ਹੈ ਤੇ ਸਿੱਖ ਕੌਮ ਹੀ ਹਮੇਸ਼ਾਂ ਅੱਗੇ ਵਧ ਕੇ ਸਾਹਮਣੇ ਆਉਂਦੀ ਹੈ ਉੱਥੇ ਹੀ ਅੱਜ ਸਾਰਿਆਂ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਅਸੀਂ ਆਪਣੇ ਚੱਲ ਰਹੇ ਮੁਬਾਰਕਬਾਦ ਦੇਨੇ ਹਾਂ ਅਤੇ ਭਾਰਤ ਦੀ ਅਖੰਡਤਾ ਲਈ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ