July 1, 2024 12:37 am
ਡੇਂਗੂ ਦਾ ਕਹਿਰ

ਪੰਜਾਬ : ਡੇਂਗੂ ਦਾ ਕਹਿਰ ਲਗਾਤਾਰ ਜਾਰੀ, ਪਰ ਹਸਪਤਾਲਾਂ ‘ਚ ਸਫਾਈ ਦੇ ਪੁਖਤਾ ਪ੍ਰਬੰਧ ਨਹੀਂ

ਚੰਡੀਗੜ੍ਹ, 8 ਅਕਤੂਬਰ 2021 : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਆਪਣੇ ਸਿਖਰ ‘ਤੇ ਹੈ। ਸਰਕਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 600 ਦੇ ਨੇੜੇ ਪੁੱਜ ਚੁੱਕੀ ਹੈ | ਪਰ ਸਰਕਾਰੀ ਹਸਪਤਾਲ, ਜਿਨ੍ਹਾਂ ਨੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ, ਉਹਨਾਂ ਨੂੰ ਸਫਾਈ ਸੇਵਕਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਸਕਤਰੀ ਬਾਗ ਅਤੇ ਘਨੂਪੁਰ ਕਾਲੇ ਦੇ ਸਿਵਲ ਹਸਪਤਾਲਾਂ ਵਿੱਚ ਇੱਕ ਵੀ ਪੱਕਾ ਕਰਮਚਾਰੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਸਰਕਾਰੀ ਹਸਪਤਾਲਾਂ ਦੀ ਸਫਾਈ ਦਾ ਅੰਦਾਜ਼ਾ ਲਗਾ ਸਕਦੇ ਹਾਂ।

ਆਰਟੀਆਈ ਕਾਰਕੁਨ ਨਰੇਸ਼ ਜੌਹਰ ਨੇ ਸਰਕਾਰੀ ਹਸਪਤਾਲਾਂ ਵਿੱਚ ਸਫਾਈ ਕਰਮਚਾਰੀ ਦੇ ਅੰਕੜੇ ਜਾਣਨ ਲਈ ਆਰਟੀਆਈ ਦਾਖਲ ਕੀਤੀ। ਪਰ ਸਰਕਾਰ ਦਾ ਜਵਾਬ ਹੈਰਾਨੀਜਨਕ ਸੀ, ਦਰਅਸਲ, ਸਰਕਾਰੀ ਹਸਪਤਾਲਾਂ ਨੂੰ ਅਰਬਨ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਦਾ ਦਰਜਾ ਦਿੱਤਾ ਗਿਆ ਹੈ, ਪਰ ਸਹੂਲਤਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ, ਭਾਈ ਮੋਹਕਮ ਸਿੰਘ ਹਸਪਤਾਲ ਸਕਤੀਬਾਗ ਅਤੇ ਹਸਪਤਾਲ ਘਨੂਪੁਰ ਕਾਲੇ ਵਿੱਚ ਕੋਈ ਸਥਾਈ ਸਫਾਈ ਕਰਮਚਾਰੀ ਨਹੀਂ ਹੈ। ਇਨ੍ਹਾਂ ਦੋਵਾਂ ਹਸਪਤਾਲਾਂ ਵਿੱਚ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ, ਇੱਕ ਸਫਾਈ ਸੇਵਕ ਆਉਂਦਾ ਹੈ ਅਤੇ ਸਾਫ਼ ਕਰਦਾ ਹੈ |

ਹਸਪਤਾਲ ਰਣਜੀਤ ਐਵਨਿਊ ਵਿੱਚ ਦੋ ਸਫਾਈ ਕਰਮਚਾਰੀ

ਰਣਜੀਤ ਐਵਨਿਊ ਦੇ ਹਸਪਤਾਲ ਨੂੰ ਅਰਬਨ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਦਾ ਦਰਜਾ ਵੀ ਦਿੱਤਾ ਗਿਆ ਹੈ, ਮਦਰ ਕੇਅਰ ਸੈਂਟਰ ਤੋਂ ਇਲਾਵਾ, ਦੰਦਾਂ ਦੇ ਡਾਕਟਰ ਵੀ ਇੱਥੇ ਬੈਠੇ ਹੋਏ ਹਨ, ਆਮ ਜਣੇਪੇ ਵੀ ਇੱਥੇ ਹੁੰਦੇ ਨੇ, ਇੰਨਾ ਹੀ ਨਹੀਂ, ਐਕਸਰੇ ਅਤੇ ਕਈ ਤਰ੍ਹਾਂ ਦੇ ਟੈਸਟ ਵੀ ਇੱਥੇ ਕੀਤੇ ਜਾਂਦੇ ਹਨ, ਪਰ ਇਸ ਦੇ ਬਾਵਜੂਦ ਇੱਥੇ ਸਿਰਫ ਦੋ ਸਫਾਈ ਕਰਮਚਾਰੀ ਹਨ |

ਗੁਰੂ ਨਾਨਕ ਦੇਵ ਹਸਪਤਾਲ ਵੀ ਸਫਾਈ ਕਰਮਚਾਰੀਆ ਦੀ ਘਾਟ

ਸ਼ਹਿਰ ਦਾ ਸਭ ਤੋਂ ਵੱਡਾ ਗੁਰੂ ਨਾਨਕ ਦੇਵ ਹਸਪਤਾਲ ਵੀ ਸਫਾਈ ਕਰਮਚਾਰੀਆ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਕਰੋਨਾ ਕਾਲ ਦੌਰਾਨ ਸਫਾਈ ਕਰਮਚਾਰੀਆਂ ਨੂੰ ਰੱਖਿਆ ਗਿਆ, ਜਿਨ੍ਹਾਂ ਨੂੰ ਹੁਣ ਕੱਢ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਦੇ ਹਾਲਾਤ ਹੁਣ ਫਿਰ ਪਹਿਲਾਂ ਵਰਗੇ ਹੋ ਚੁੱਕੇ ਹਨ |