ਮ.ਨੀ.ਪੁ.ਰ ‘ਚ ਡਰੋਨ ਹ.ਮ.ਲਿ.ਆਂ ਖਿਲਾਫ ਪ੍ਰਦਰਸ਼ਨ, ਹਜ਼ਾਰਾਂ ਲੋਕਾਂ ਦਾ ਮਾਰਚ ਪਹੁੰਚਿਆ ਸੀਐੱਮ ਹਾਊਸ

ਮਨੀਪੁਰ 9 ਸਤੰਬਰ 2024: ਇੰਫਾਲ, ਨਿਪੁਰ ‘ਚ ਹਾਲ ਹੀ ‘ਚ ਹੋਏ ਡਰੋਨ ਹਮਲਿਆਂ ਦੇ ਵਿਰੋਧ ‘ਚ ਐਤਵਾਰ ਦੇਰ ਰਾਤ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ। ਕਿਸ਼ਮਪਤ ‘ਚ ਤਿਡਿਮ ਰੋਡ ‘ਤੇ 3 ਕਿਲੋਮੀਟਰ ਤੱਕ ਮਾਰਚ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਰਾਜ ਭਵਨ ਅਤੇ ਸੀਐੱਮ ਹਾਊਸ ਪਹੁੰਚੇ।

ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਅੱਥਰੂ ਗੈਸ ਦੇ ਕਈ ਗੋਲੇ ਵੀ ਦਾਗੇ ਗਏ। ਪ੍ਰਦਰਸ਼ਨਕਾਰੀ ਸੜਕ ‘ਤੇ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ- ਰਾਜ ਸਰਕਾਰ ਅਤੇ ਪੁਲਿਸ ਡਰੋਨ ਹਮਲਿਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਜਾਵੇ।

ਮਈ 2023 ਤੋਂ ਮਨੀਪੁਰ ਵਿੱਚ ਕੁਕੀ ਅਤੇ ਮੀਤੀ ਭਾਈਚਾਰਿਆਂ ਦਰਮਿਆਨ ਹਿੰਸਾ ਜਾਰੀ ਹੈ। ਪਿਛਲੇ 7 ਦਿਨਾਂ ਵਿੱਚ ਹਿੰਸਾ ਵਿੱਚ ਵਾਧਾ ਹੋਇਆ ਹੈ। ਇਸ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ। 15 ਤੋਂ ਵੱਧ ਜ਼ਖਮੀ ਹਨ। ਹਾਲ ਹੀ ਵਿੱਚ ਮਨੀਪੁਰ ‘ਚ ਵੀ ਡਰੋਨ ਹਮਲੇ ਹੋਏ ਹਨ। ਇਨ੍ਹਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

Scroll to Top