ਚੰਡੀਗੜ੍ਹ, 03 ਜਨਵਰੀ 2025: Demart Share Price: ਰਿਟੇਲ ਦਿੱਗਜ ਡੀਮਾਰਟ ਦੇ ਸੰਚਾਲਕ ਐਵੇਨਿਊ ਸੁਪਰਮਾਰਟਸ ਦੇ ਸ਼ੇਅਰ ਅੱਜ ਬਾਜ਼ਾਰ ਖੁੱਲ੍ਹਦੇ ਹੀ ਰੌਕੇਟ ਬਣ ਗਏ। ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇ ਵਿਚਕਾਰ, ਇਹ ਸਟਾਕ BSE ‘ਤੇ 15% ਤੋਂ ਜ਼ਿਆਦਾ ਵਧ ਕੇ 4160.40 ਰੁਪਏ ‘ਤੇ ਪਹੁੰਚ ਗਿਆ।
31 ਦਸੰਬਰ 2024 ਨੂੰ ਖਤਮ ਹੋਈ ਤਿਮਾਹੀ ਲਈ ਕੰਪਨੀ ਦਾ ਸਟੈਂਡਅਲੋਨ ਮਾਲੀਆ 17% ਵਧ ਕੇ 15,565.23 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਇਸੇ ਤਿਮਾਹੀ ‘ਚ ਕੰਪਨੀ ਦੀ ਆਮਦਨ 13,247.33 ਕਰੋੜ ਰੁਪਏ ਸੀ। ਕੰਪਨੀ ਨੇ ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ । ਇਸ ਦਾ ਅਸਰ ਅੱਜ ਇਸ ਦੇ ਸ਼ੇਅਰਾਂ ‘ਤੇ ਦੇਖਣ ਨੂੰ ਮਿਲਿਆ ਹੈ ।
ਜਿਕਰਯੋਗ ਹੈ ਕਿ 31 ਦਸੰਬਰ 2024 ਤੱਕ ਦੇਸ਼ ‘ਚ ਡੀਮਾਰਟ (Demart Share Price) ਸਟੋਰਾਂ ਦੀ ਕੁੱਲ ਗਿਣਤੀ 387 ਸੀ। ਐਵੇਨਿਊ ਸੁਪਰਮਾਰਟਸ ਦੇ ਸ਼ੇਅਰ ਵੀਰਵਾਰ ਦੇ ਸੈਸ਼ਨ ‘ਚ NSE ‘ਤੇ 1.52 ਫੀਸਦੀ ਵਧ ਕੇ 3,615.30 ਰੁਪਏ ‘ਤੇ ਬੰਦ ਹੋਏ। ਹਾਲਾਂਕਿ ਪਿਛਲੇ 12 ਮਹੀਨਿਆਂ ‘ਚ ਕੰਪਨੀ ਦੇ ਸ਼ੇਅਰਾਂ ‘ਚ 12 ਫੀਸਦੀ ਦੀ ਗਿਰਾਵਟ ਆਈ ਹੈ। ਕੰਪਨੀ ਦਾ 52-ਹਫਤੇ ਦਾ ਉੱਚਤਮ 5,484.00 ਰੁਪਏ ਅਤੇ ਘੱਟ 3,400.00 ਰੁਪਏ ਹੈ। ਸਵੇਰੇ 10 ਵਜੇ ਇਹ 14.71% ਦੇ ਵਾਧੇ ਨਾਲ 4150.00 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ।
ਦੂਜੇ ਪਾਸੇ ਅੱਜ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 482.88 ਅੰਕ ਜਾਂ 0.60% ਦੀ ਗਿਰਾਵਟ ਨਾਲ 79,460.83 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 149.20 ਅੰਕ ਜਾਂ 0.62% ਦੀ ਗਿਰਾਵਟ ਨਾਲ 24,039.45 ਅੰਕ ‘ਤੇ ਆ ਗਿਆ।
ਸ਼ੁਰੂਆਤੀ ਕਾਰੋਬਾਰ ‘ਚ IT, ਫਾਰਮਾ, ਫਾਈਨਾਂਸ਼ੀਅਲ ਸਰਵਿਸਿਜ਼ ਅਤੇ FMCG ਸੈਕਟਰ ‘ਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ। ਏਸ਼ੀਆਈ ਬਾਜ਼ਾਰਾਂ ‘ਚ ਜਕਾਰਤਾ, ਹਾਂਗਕਾਂਗ, ਬੈਂਕਾਕ ਅਤੇ ਸਿਓਲ ਹਰੇ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਸਨ, ਜਦਕਿ ਚੀਨ ਲਾਲ ਰੰਗ ‘ਚ ਕਾਰੋਬਾਰ ਕਰ ਰਿਹਾ ਸੀ।
Read More: CM ਆਤਿਸ਼ੀ ਨੇ ਕੇਂਦਰੀ ਮੰਤਰੀ ਦੀ ਚਿੱਠੀ ਦਾ ਦਿੱਤਾ ਜਵਾਬ, ਕਿਹਾ- “ਕਿਸਾਨਾਂ ਨਾਲ ਰਾਜਨੀਤੀ ਕਰਨੀ ਬੰਦ ਕਰੋ”