Site icon TheUnmute.com

ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਖ਼ਤਮ ਕੀਤੇ ਜਾਣ ‘ਤੇ ਰੋਕ ਲਗਾਉਣ ਸੰਬੰਧੀ ਏਡੀਸੀ ਨੂੰ ਦਿੱਤਾ ਮੰਗ ਪੱਤਰ

ਪੰਜਾਬ ਇਤਿਹਾਸ ਅਧਿਐਨ ਵਿਭਾਗ

ਪਟਿਆਲਾ 21 ਅਪ੍ਰੈਲ 2022: ਪੰਜਾਬ ਸਿੱਖ ਕੌਂਸਲ ਅਤੇ ਭਾਈ ਤਾਰੂ ਸਿੰਘ ਸੇਵਾ ਦਲ ਦੇ ਇੱਕ ਵਫ਼ਦ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University, Patiala) ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਖ਼ਤਮ ਕੀਤੇ ਜਾਣ ਤੇ ਰੋਕ ਲਗਾਉਣ ਸੰਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਗਵਰਨਰ ਦੇ ਨਾਂ ਇਕ ਮੰਗ ਪੱਤਰ ਭੇਜਿਆ ਗਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦਾ ਮੁੱਖ ਉਦੇਸ਼ ਹੀ ਪੰਜਾਬੀ ਭਾਸ਼ਾ ਸਾਹਿਤ ਇਤਿਹਾਸ ਅਤੇ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ | ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੀ ਸਿੰਡੀਕੇਟ ਮੀਟਿੰਗ ਰਾਹੀਂ ਇਸ ਵਿਭਾਗ ਦਾ ਰਲੇਵਾਂ ਬੜੇ ਹੀ ਨਾਟਕੀ ਢੰਗ ਅਤੇ ਕਾਹਲੀ ਨਾਲ ਇਤਿਹਾਸ ਵਿਭਾਗ ਵਿੱਚ ਇਕਦਮ ਲਾਗੂ ਕਰ ਦਿੱਤਾ |

ਇਨ੍ਹਾਂ ਦੇ ਵਿਭਾਗਾਂ ਦੇ ਰਲੇਵੇਂ ਦੀ ਪ੍ਰੀਕਿਰਿਆ ਵੀ ਯੂਨੀਵਰਸਿਟੀ ਵੱਲੋਂ ਅੱਖੋਂ ਪਰੋਖੇ ਕੀਤੀ ਗਈ ਹੈ ਇਸ ਨਾਲ ਜਿੱਥੇ ਪੰਜਾਬ ਦੀ ਖੇਤਰੀ ਪਛਾਣ ਨਾਲ ਸਬੰਧਤ ਇਤਿਹਾਸਕ ਖੋਜ ਬੰਦ ਹੋਵੇਗੀ | ਉੱਥੇ ਹੀ ਸਿੱਖ ਸਮਾਜ ਧਰਮ ਵਿਰਸੇ ਸਾਹਿਤ ਅਤੇ ਸੱਭਿਆਚਾਰ ਦੇ ਵੱਕਾਰ ਨੂੰ ਵੀ ਢਾਅ ਲੱਗੇਗੀ ਅਤੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਵੀ ਖ਼ਤਮ ਹੋ ਜਾਣਗੇ | ਉੱਥੇ ਹੀ ਵਫ਼ਦ ਦੇ ਆਗੂਆਂ ਨੇ ਇਸ ਮੰਗ ਪੱਤਰ ਰਾਹੀਂ ਪੰਜਾਬ ਦੇ ਗਵਰਨਰ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਤੁਰੰਤ ਆਪਣਾ ਨਿੱਜੀ ਦਖ਼ਲ ਦੇ ਕੇ ਪੰਜਾਬ ਅਧਿਐਨ ਇਤਿਹਾਸ ਵਿਭਾਗ ਦੇ ਰਲੇਵੇਂ ਨੂੰ ਰੱਦ ਕਰਵਾਉਣ ਅਤੇ ਇਨ੍ਹਾਂ ਦੋਨਾਂ ਵਿਭਾਗਾਂ ਦਾ ਪਹਿਲਾਂ ਵਾਲਾ ਸਟੇਟਸ ਹੀ ਬਹਾਲ ਕਰਨ ਦੀ ਮੰਗ ਕੀਤੀ ਹੈ |

Exit mobile version