Site icon TheUnmute.com

ਖ਼ਤਰਨਾਕ ਪੱਧਰ ‘ਤੇ ਪਹੁੰਚੀ ਦਿੱਲੀ ਦੀ ਹਵਾ ਗੁਣਵੱਤਾ, ਡੀਜ਼ਲ ਵਾਹਨਾਂ ‘ਤੇ ਲਾਈ ਪਾਬੰਦੀ

Delhi

ਚੰਡੀਗੜ੍ਹ 05 ਨਵੰਬਰ 2022: ਹਵਾ ਪ੍ਰਦੂਸ਼ਣ ਦੇ ਕਾਰਨ ਰਾਜਧਾਨੀ ਦਿੱਲੀ (Delhi) ਲਗਾਤਾਰ ਗੈਸ ਚੈਂਬਰ ਬਣ ਰਹੀ ਹੈ, ਜਦੋਂ ਕਿ ਐਨਸੀਆਰ ਦੀ ਹਵਾ ਇੱਥੋਂ ਦੇ ਮੁਕਾਬਲੇ ਜ਼ਿਆਦਾ ਜ਼ਹਿਰੀਲੀ ਮਾਪੀ ਗਈ ਹੈ। ਦਿੱਲੀ ਐਨਸੀਆਰ ਦੇ ਕਈ ਖੇਤਰਾਂ ਦੀ ਹਵਾ ਦੀ ਗੁਣਵੱਤਾ ਦੱਸਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 500 ਨੂੰ ਪਾਰ ਕਰ ਗਿਆ ਹੈ, ਜੋ ਕਿ ਗੰਭੀਰ ਖ਼ਤਰੇ ਦਾ ਸੰਕੇਤ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕਈ ਪਾਬੰਦੀਆਂ ਲਗਾਈਆਂ ਹਨ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਅੱਜ (ਸ਼ਨੀਵਾਰ) ਸਵੇਰੇ 7 ਵਜੇ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਅਤੇ ਨੋਇਡਾ ਵਿੱਚ ਹਵਾ ਗੁਣਵੱਤਾ ਦਾ ਸੂਚਕ ਅੰਕ 478 ਤੇ 529 ਤੱਕ ਪਹੁੰਚ ਗਿਆ ਹੈ। ਦਿੱਲੀ ‘ਚ BS-6 ਤੋਂ ਘੱਟ ਦੇ ਸਾਰੇ ਡੀਜ਼ਲ ਵਾਹਨਾਂ ਅਤੇ ਕਾਰਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ‘ਚ ਸ਼ਨੀਵਾਰ ਤੋਂ ਸਾਰੇ ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ ਗਏ ਹਨ।

ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਦੇ ਅਨੁਸਾਰ, ਦਿੱਲੀ (Delhi) ਦਾ ਏਅਰ ਕੁਆਲਿਟੀ ਇੰਡੈਕਸ (AQI) 431 ਦਰਜ ਕੀਤਾ ਗਿਆ ਸੀ, ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਤੋਂ 100 ‘ਤਸੱਲੀਬਖਸ਼’, 101 ਤੋਂ 200 ‘ਦਰਮਿਆਨਾ’, 201 ਤੋਂ 300 ‘ਮਾੜਾ’, 301 ਤੋਂ 400 ‘ਬਹੁਤ ਮਾੜਾ’ ਅਤੇ 401 ਤੋਂ 400 ‘ਬਹੁਤ ਮਾੜਾ’ ਮੰਨਿਆ ਜਾਂਦਾ ਹੈ। 500 ਅਤੇ ਇਸ ਤੋਂ ਵੱਧ ਦੇ ਵਿਚਕਾਰ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਜਦੋਂ ਕਿ ਇਸ ਤੋਂ ਉੱਪਰ ਖ਼ਤਰਨਾਕ ਸਥਿਤੀ ਬਣੀ ਹੋਈ ਹੈ, ਜਿਸ ਵਿੱਚ ਦਿੱਲੀ ਦੀ ਜਨਤਾ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ।

Exit mobile version