Site icon TheUnmute.com

ਦਿੱਲੀ: ਚੋਰਾਂ ਨੇ ਜਿਊਲਰੀ ਸ਼ੋਅਰੂਮ ਦੀ ਛੱਤ ਪਾੜ ਕਰੀਬ 25 ਕਰੋੜ ਰੁਪਏ ਦੇ ਗਹਿਣੇ ਕੀਤੇ ਚੋਰੀ

jewelery

ਚੰਡੀਗੜ੍ਹ, 26 ਸਤੰਬਰ 2023: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੋਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਜੰਗਪੁਰਾ ਦੇ ਜਿਊਲਰੀ (jewelery) ਸ਼ੋਅਰੂਮ ਦੀ ਛੱਤ ਪਾੜ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰਾਂ ਨੇ ਛੱਤ ਪਾੜ ਕੇ ਕਰੀਬ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਲਏ।

ਜਾਣਕਾਰੀ ਮੁਤਾਬਕ ਚੋਰਾਂ ਨੇ ਦਿੱਲੀ ਦੇ ਜੰਗਪੁਰਾ ਇਲਾਕੇ ‘ਚ ਸਥਿਤ ਸ਼ੋਅਰੂਮ ਨੂੰ ਨਿਸ਼ਾਨਾ ਬਣਾਇਆ। ਦਸਿਆ ਜਾ ਰਿਹਾ ਹੈ ਕਿ ਚੋਰ ਛੱਤ ਪਾੜ ਕੇ ਸ਼ੋਅਰੂਮ ਅੰਦਰ ਦਾਖਲ ਹੋਏ। ਉਹ ਇੱਥੋਂ ਸੋਨਾ, ਹੀਰੇ ਅਤੇ ਗਹਿਣੇ (jewelery) ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਮੱਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Exit mobile version