AIMIM

ਭੜਕਾਊ ਬਿਆਨ ਮਾਮਲੇ ‘ਚ ਦਿੱਲੀ ਪੁਲਿਸ ਵਲੋਂ AIMIM ਦੇ ਮੁਖੀ ਅਸਦੁਦੀਨ ਓਵੈਸੀ ਖ਼ਿਲਾਫ FIR ਦਰਜ

ਚੰਡੀਗੜ੍ਹ 09 ਜੂਨ 2022: ਦਿੱਲੀ ਪੁਲਿਸ (Delhi Police) ਦੀ IFSO ਯੂਨਿਟ ਨੇ ਬੁੱਧਵਾਰ ਨੂੰ AIMIM ਦੇ ਮੁਖੀ ਅਸਦੁਦੀਨ ਓਵੈਸੀ ਵਿਰੁੱਧ ਕਥਿਤ ਤੌਰ ‘ਤੇ ਭੜਕਾਊ ਟਿੱਪਣੀ ਕਰਨ ਲਈ ਐਫਆਈਆਰ ਦਰਜ ਕੀਤੀ ਹੈ। ਓਵੈਸੀ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ ਬਾਅਦ AIMIM ਵਰਕਰਾਂ ਨੇ ਸੰਸਦ ਥਾਣੇ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਐਫਆਈਆਰ ਵਿੱਚ ਸਵਾਮੀ ਯਤੀ ਨਰਸਿੰਘਾਨੰਦ ਦਾ ਨਾਮ ਵੀ ਦਰਜ ਕੀਤਾ ਗਿਆ ਹੈ।

ਓਵੈਸੀ ਅਤੇ ਸਵਾਮੀ ਨਰਸਿੰਘਾਨੰਦ ਤੋਂ ਇਲਾਵਾ ਦਿੱਲੀ ਪੁਲਿਸ ਨੇ ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਸ਼ਾਦਾਬ ਚੌਹਾਨ, ਸਬਾ ਨਕਵੀ, ਮੌਲਾਨਾ ਮੁਫਤੀ ਨਦੀਮ, ਅਬਦੁਰ ਰਹਿਮਾਨ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਨਾ, ਪੂਜਾ ਸਾਕੁਨ ਪਾਂਡੇ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਦਿੱਲੀ ਪੁਲਿਸ ਦਾ ਦੋਸ਼ ਹੈ ਕਿ ਸਾਰੇ ਦੋਸ਼ੀ ਕਥਿਤ ਤੌਰ ‘ਤੇ ਨਫ਼ਰਤ ਵਾਲੇ ਸੰਦੇਸ਼ ਫੈਲਾ ਰਹੇ ਸਨ, ਵੱਖ-ਵੱਖ ਸਮੂਹਾਂ ਨੂੰ ਭੜਕਾ ਰਹੇ ਸਨ ਅਤੇ ਅਜਿਹੀ ਸਥਿਤੀ ਪੈਦਾ ਕਰ ਰਹੇ ਸਨ ਜੋ ਸ਼ਾਂਤੀ ਬਣਾਈ ਰੱਖਣ ਲਈ ਨੁਕਸਾਨਦੇਹ ਹੈ।

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਨੇ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ‘ਤੇ ਪਾਰਟੀ ਬੁਲਾਰੇ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦਿੱਲੀ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨੂਪੁਰ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਅਤੇ ਸਨਮਾਨ ਕਰਦੀ ਹੈ।

Scroll to Top