19 ਨਵੰਬਰ 2024: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ( indira gandhi) ਦੀ ਅੱਜ107ਵੀਂ ਜਯੰਤੀ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (rahul gandhi) ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੱਸ ਦੇਈਏ ਕਿ ਇਸ ਵਿਚ ਰਾਹੁਲ ਅਤੇ ਖੜਗੇ ਤੋਂ ਇਲਾਵਾ ਕਾਂਗਰਸ ਦੇ ਹੋਰ ਵੱਡੇ ਨੇਤਾ ਵੀ ਦਿੱਲੀ ਦੇ ਸ਼ਕਤੀ ਸਥਲ ਪਹੁੰਚੇ ਅਤੇ ਫੁੱਲ ਚੜ੍ਹਾਏ। ਇੰਦਰਾ ਗਾਂਧੀ ਭਾਰਤ ਦੀ ਤੀਜੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸੀ।
ਉਥੇ ਹੀ ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ (social media) ਐਕਸ ‘ਤੇ ਇੰਦਰਾ ਗਾਂਧੀ ਨਾਲ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਕ ਪੋਸਟ ‘ਚ ਲਿਖਿਆ ਕਿ ਕਿਵੇਂ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਹਿੰਮਤ ਅਤੇ ਪਿਆਰ ਦੀ ਮਿਸਾਲ ਸੀ।
“ਦਾਦੀ ਹਿੰਮਤ ਅਤੇ ਪਿਆਰ ਦੋਵਾਂ ਦੀ ਇੱਕ ਉਦਾਹਰਣ ਸੀ। ਮੈਂ ਉਨ੍ਹਾਂ ਤੋਂ ਸਿੱਖਿਆ ਹੈ ਕਿ ਅਸਲ ਤਾਕਤ ਨਿਡਰ ਹੋ ਕੇ ਰਾਸ਼ਟਰ ਹਿੱਤ ਦੇ ਰਾਹ ‘ਤੇ ਚੱਲਣਾ ਹੈ। ਉਨ੍ਹਾਂ ਦੀਆਂ ਯਾਦਾਂ ਹੀ ਮੇਰੀ ਤਾਕਤ ਹਨ, ਜੋ ਹਮੇਸ਼ਾ ਮੈਨੂੰ ਰਸਤਾ ਦਿਖਾਉਂਦੀਆਂ ਹਨ,” ਪੋਸਟ ਪੋਸਟ ਪੜ੍ਹੋ।