ਚੰਡੀਗੜ੍ਹ, 10 ਮਾਰਚ 2025: ਦਿੱਲੀ ਦੇ ਗਾਜ਼ੀਪੁਰ ਇਲਾਕੇ (Ghazipur area) ‘ਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਨੈਸ਼ਨਲ ਹਾਈਵੇ-24 ਨੂੰ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਗਾਜ਼ੀਪੁਰ ਕਤਲ ਕਾਂਡ (Ghazipur area) ਬਾਰੇ, ਪੂਰਬੀ ਜ਼ਿਲ੍ਹਾ ਐਡੀਸ਼ਨਲ ਡੀਸੀਪੀ-1 ਵਿਨੀਤ ਕੁਮਾਰ ਨੇ ਕਿਹਾ ਕਿ ਸਾਨੂੰ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਅਸੀਂ ਹਸਪਤਾਲ ਗਏ, ਤਾਂ ਸਾਨੂੰ ਪਤਾ ਲੱਗਾ ਕਿ ਉਸਨੂੰ ਗੋਲੀ ਲੱਗੀ ਹੈ। ਸ਼ੁਰੂਆਤੀ ਜਾਂਚ ‘ਚ ਦੋ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਵੇਲੇ, ਬਹੁਤ ਸਾਰੀਆਂ ਟੀਮਾਂ ਇਸ ‘ਤੇ ਕੰਮ ਕਰ ਰਹੀਆਂ ਹਨ।
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਰੋਹਿਤ ਹੈ, ਉਸਦੇ ਪਿਤਾ ਇੱਕ ਸਾਬਕਾ ਲੈਫਟੀਨੈਂਟ ਸਨ। ਜੋ ਗਾਜ਼ੀਪੁਰ ਪਿੰਡ ‘ਚ ਰਹਿੰਦਾ ਹੈ। ਹੋਰ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹੇ ਦੀਆਂ ਕਈ ਟੀਮਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ।
ਸੋਮਵਾਰ ਸਵੇਰੇ ਯੂਪੀ ਸਰਹੱਦੀ ਗਾਜ਼ੀਪੁਰ ਰਾਸ਼ਟਰੀ ਰਾਜਮਾਰਗ 9 ‘ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਾ ਰਿਹਾ । ਹਾਲਾਤ ਅਜਿਹੇ ਹਨ ਕਿ ਵਾਹਨਾਂ ਨੂੰ ਲਗਭਗ 10 ਮਿੰਟ ਲਈ ਇੱਕ ਥਾਂ ‘ਤੇ ਰੁਕਣਾ ਪੈਂਦਾ ਹੈ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਐਂਬੂਲੈਂਸਾਂ ਵੀ ਉੱਥੇ ਫਸ ਰਹੀਆਂ ਹਨ। ਹਾਲਾਂਕਿ, ਮੌਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀ ਕਿਸੇ ਤਰ੍ਹਾਂ ਜ਼ਰੂਰੀ ਵਾਹਨਾਂ ਨੂੰ ਬਾਹਰ ਕੱਢ ਰਹੇ ਹਨ।
ਏਸੀਪੀ ਇੰਦਰਾਪੁਰਮ ਅਭਿਸ਼ੇਕ ਸ਼੍ਰੀਵਾਸਤਵ ਨੇ ਕਿਹਾ ਕਿ ਗਾਜ਼ੀਪੁਰ ਮੰਡੀ ‘ਚ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਦਿੱਲੀ ਦੇ ਸਰਹੱਦੀ ਖੇਤਰ ‘ਚ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ। ਯੂਪੀ ਗੇਟ ਤੋਂ ਪੂਰੇ ਐਨਐਚ 9 ਤੱਕ ਪੁਲਿਸ ਅਤੇ ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਜਾਮ ਹਟਾਉਣ ‘ਚ ਲੱਗੇ ਹੋਏ ਹਨ।
Read More: Delhi News: ਦਿੱਲੀ ਦੀਆਂ ਮਹਿਲਾਵਾਂ ਨੂੰ ਮਿਲਣਗੇ 2500 ਰੁਪਏ, ਦਿੱਲੀ ਸਰਕਾਰ ਨੇ ਦਿੱਤੀ ਮਨਜ਼ੂਰੀ