Site icon TheUnmute.com

Delhi News: ਦਿੱਲੀ ‘ਚ CM ਆਤਿਸ਼ੀ ਵੱਲੋਂ ਮਹਿਲਾ ਸਨਮਾਨ ਯੋਜਨਾ ਦੀ ਸ਼ੁਰੂਆਤ

Mahila Samman Yojana

ਚੰਡੀਗੜ੍ਹ, 23 ਦਸੰਬਰ 2024: Mahila Samman Yojana: ਦਿੱਲੀ ‘ਚ ਅੱਜ ਤੋਂ ਮਹਿਲਾ ਸਨਮਾਨ ਯੋਜਨਾ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ । ਇਸ ਦੀ ਸ਼ੁਰੂਆਤ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਕੀਤੀ ਹੈ। ਇਸ ਮੌਕੇ ‘ਆਪ’ ਆਗੂ ਦਿੱਲੀ ਦੇ ਕਿਦਵਈ ਨਗਰ ਪਹੁੰਚੇ ਸਨ। ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ।

ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ (Mahila Samman Yojana) ਤਹਿਤ ਦਿੱਲੀ ਦੀਆਂ ਔਰਤਾਂ ਨੂੰ ਚੋਣਾਂ ਤੋਂ ਪਹਿਲਾਂ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। ਹਾਲਾਂਕਿ ਚੋਣਾਂ ਤੋਂ ਬਾਅਦ ਇਹ ਰਕਮ ਵਧਾ ਕੇ 2100 ਰੁਪਏ ਕਰ ਦਿੱਤੀ ਜਾਵੇਗੀ। ਇਸ ਸਕੀਮ ਲਈ ਰਜਿਸਟ੍ਰੇਸ਼ਨ 23 ਦਸੰਬਰ ਤੋਂ ਸ਼ੁਰੂ ਹੋ ਗਈ ਹੈ। ਪਾਰਟੀ ਆਗੂ ਤੇ ਵਰਕਰ ਘਰ-ਘਰ ਜਾ ਕੇ ਔਰਤਾਂ ਦੀ ਰਜਿਸਟ੍ਰੇਸ਼ਨ ਕਰਨਗੇ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ ਕਿ ਇਸ ਸਕੀਮ ਦੇ ਐਲਾਨ ਤੋਂ ਬਾਅਦ ਲੋਕ ਫੋਨ ਕਰਕੇ ਪੁੱਛ ਰਹੇ ਹਨ ਕਿ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਵੇਗੀ। ਇਨ੍ਹਾਂ ਸਾਰਿਆਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਕਿਤੇ ਵੀ ਲਾਈਨ ‘ਚ ਖੜ੍ਹਨ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਆਪ ਦੇ ਵਰਕਰ ਲੋਕਾਂ ਦੇ ਘਰ ਪਹੁੰਚਣਗੇ। ਇਸ ਦੇ ਲਈ ਪਾਰਟੀ ਨੇ ਦਿੱਲੀ ਦੇ ਹਰ ਖੇਤਰ ‘ਚ ਵੱਡੀ ਗਿਣਤੀ ਵਿੱਚ ਟੀਮਾਂ ਤਾਇਨਾਤ ਕੀਤੀਆਂ ਹਨ। ਰਜਿਸਟਰਡ ਹੋਣ ਵਾਲਿਆਂ ਨੂੰ ਆਪਣਾ ਕਾਰਡ ਆਪਣੇ ਕੋਲ ਰੱਖਣਾ ਹੋਵੇਗਾ।

Read More: Rozgar Mela: PM ਮੋਦੀ ਨੇ ਰੋਜ਼ਗਾਰ ਮੇਲੇ ਤਹਿਤ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Exit mobile version