Delhi Municipal Corporation

22 ਮਈ ਨੂੰ ਲਾਗੂ ਹੋਵੇਗਾ ਦਿੱਲੀ ਨਗਰ ਨਿਗਮ (ਸੋਧ) ਐਕਟ, ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ 18 ਮਈ 2022: ਦਿੱਲੀ ਨਗਰ ਨਿਗਮ (ਸੋਧ) ਐਕਟ (The Delhi Municipal Corporation (Amendment) Act) 22 ਮਈ ਨੂੰ ਲਾਗੂ ਹੋਵੇਗਾ। ਇਸ ਦੇ ਨਾਲ ਦਿੱਲੀ ਦੀਆਂ ਤਿੰਨੋਂ ਨਗਰ ਨਿਗਮਾਂ (ਉੱਤਰੀ ਡੀਐਮਸੀ, ਦੱਖਣੀ ਡੀਐਮਸੀ ਅਤੇ ਪੂਰਬੀ ਡੀਐਮਸੀ) ਨੂੰ ਇੱਕ ਇਕਾਈ ਵਿੱਚ ਮਿਲਾ ਦਿੱਤਾ ਜਾਵੇਗਾ ਜਿਸ ਨੂੰ ਸਾਂਝੇ ਤੌਰ ‘ਤੇ ਦਿੱਲੀ ਨਗਰ ਨਿਗਮ ਵਜੋਂ ਜਾਣਿਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਜਦੋਂ ਤੱਕ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਸ ਦੀ ਕਮਾਨ ਕਿਸੇ ਸਿਆਸੀ ਵਿਅਕਤੀ ਦੀ ਬਜਾਏ ਨੌਕਰਸ਼ਾਹ ਦੇ ਹੱਥਾਂ ਵਿੱਚ ਰਹੇਗੀ। ਹੁਣ ਭਾਰਤ ਸਰਕਾਰ ਦਿੱਲੀ ਨਗਰ ਨਿਗਮ (Delhi Municipal Corporation) ਲਈ ਇੱਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕਰੇਗੀ, ਜੋ ਨਿਗਮ ਦੇ ਸਾਰੇ ਕੰਮਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਰਾਜ ਸਭਾ ਵਿੱਚ ਦਿੱਲੀ ਨਗਰ ਨਿਗਮ ਐਕਟ ਸੋਧ ਬਿੱਲ ਦਾ ਜਵਾਬ ਦਿੰਦਿਆਂ ਐਲਾਨ ਕੀਤਾ ਸੀ ਕਿ ਕਿਸੇ ਵੀ ਸਿਆਸੀ ਵਿਅਕਤੀ ਨੂੰ ਦਿੱਲੀ ਨਗਰ ਨਿਗਮ ਦਾ ਪ੍ਰਸ਼ਾਸਕ ਨਹੀਂ ਬਣਾਇਆ ਜਾਵੇਗਾ। ਇਸ ਤਰ੍ਹਾਂ ਇੱਕ ਨੌਕਰਸ਼ਾਹ ਪ੍ਰਸ਼ਾਸਕ ਵਜੋਂ ਨਗਰ ਨਿਗਮ ਦੀ ਕਮਾਨ ਸੰਭਾਲੇਗਾ |

Scroll to Top