ਚੰਡੀਗੜ੍ਹ 06 ਜੂਨ 2022: ਅੱਜ ਯਾਨੀ ਸੋਮਵਾਰ ਨੂੰ ਦਿੱਲੀ ਮੈਟਰੋ (Delhi Metro) ਦੇ ਦਵਾਰਕਾ ਸਟੇਸ਼ਨ ਦੇ ਗੇਟ ਬੰਦ ਹੋਣ ਕਾਰਨ ਮੁਸਾਫ਼ਰਾਂ ਨੂੰ ਖੱਜਲ ਖ਼ੁਆਰ ਹੋਣਾ ਪਿਆ ਹੈ | ਖ਼ਬਰ ਹੈ ਕਿ ਤਕਨੀਕੀ ਖਰਾਬੀ ਕਾਰਨ ਅੱਜ ਸ਼ਾਮ ਤੋਂ ਦਿੱਲੀ ਮੈਟਰੋ ਦੀ ਬਲਿਊ ਲਾਈਨ ‘ਤੇ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ । ਹਾਲਾਂਕਿ ਬਾਅਦ ‘ਚ ਤਕਨੀਕੀ ਖਾਮੀ ਨੂੰ ਠੀਕ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਰੇਲ ਗੱਡੀਆਂ ਹੁਣ ਆਮ ਰਫ਼ਤਾਰ ਨਾਲ ਚੱਲ ਰਹੀਆਂ ਹਨ। ਬਲਿਊ ਲਾਈਨ ਦਿੱਲੀ ਦੇ ਸੈਕਟਰ 21 ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ ਤੱਕ ਚੱਲਦੀ ਹੈ।ਇਸ ਵਿੱਚ ਯਮੁਨਾ ਬੈਂਕ ਤੋਂ ਇਕ ਲਾਈਨ ਵੈਸ਼ਾਲੀ ਤੱਕ ਵੀ ਜਾਂਦੀ ਹੈ।
ਤਕਨੀਕੀ ਖਰਾਬੀ ਕਾਰਨ ਮੈਟਰੋ ਸੇਵਾਵਾਂ ‘ਚ ਵਿਘਨ ਪੈਣ ਕਾਰਨ ਨੋਇਡਾ ਦੇ ਵੱਖ-ਵੱਖ ਸਟੇਸ਼ਨਾਂ ਦੇ ਬਾਹਰ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਓਥੇ ਮੌਜੂਦ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਬਲਿਊ ਲਾਈਨ ‘ਤੇ ਸੇਵਾ ‘ਚ ਵਿਘਨ ਯਮੁਨਾ ਬੈਂਕ ਸਟੇਸ਼ਨ ‘ਤੇ ਓਵਰਹੈੱਡ ਉਪਕਰਨ (OHE) ‘ਚ ਤਕਨੀਕੀ ਖਰਾਬੀ ਕਾਰਨ ਆਈ ।