Site icon TheUnmute.com

ਮੰਤਰੀ ਪਰੀਸ਼ਦ ਦੀ ਸਲਾਹ ਬਿਨਾਂ ਏਲਡਰਮੈਨ ਦੀ ਨਿਯੁਕਤੀ ਕਰ ਸਕਦੇ ਹਨ ਦਿੱਲੀ ਉਪ ਰਾਜਪਾਲ: ਸੁਪਰੀਮ ਕੋਰਟ

Supreme Court

ਚੰਡੀਗੜ੍ਹ, 05 ਅਗਸਤ 2024: ਸੁਪਰੀਮ ਕੋਰਟ (Supreme Court) ਨੇ ਅੱਜ ਦਿੱਲੀ (Delhi) ਨਗਰ ਨਿਗਮ ‘ਚ ਏਲਡਰਮੈਨ ਦੀ ਨਿਯੁਕਤੀ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਪ ਰਾਜਪਾਲ (ਐੱਲ.ਜੀ.) ਸਰਕਾਰ (Delhi Government) ਤੋਂ ਬਿਨਾਂ ਨਗਰ ਨਿਗਮ ਦੇ ਸਲਾਹਕਾਰ ਲਈ ਏਲਡਰਮੈਨ ਦੀ ਨਿਯੁਕਤੀ ਕਰ ਸਕਦੇ ਹਨ । ਇਸ ਫੈਸਲੇ ਨਾਲ ਹੀ ਦਿੱਲੀ ਦੀ ‘ਆਪ’ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ |

ਜਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਮੰਤਰੀ ਪਰੀਸ਼ਦ ਦੇ ਸਲਾਹਕਾਰ ਦੇ ਬਿਨਾਂ ਨਗਰ ਨਿਗਮ ‘ਚ ਏਲਡਰਮੈਨ ਦੀ ਨਿਯੁਕਤੀ ਲਈ ਉਪ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। ਬੀਤੇ ਸਾਲ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਸੁਪਰੀਮ ਕੋਰਟ (Supreme Court) ਦਾ ਮੰਨਣਾ ਹੈ ਕਿ ਉਪ ਰਾਜਪਾਲ ਨੂੰ ਨਗਰ ਨਿਗਮ ਐਕਟ ਦੇ ਤਹਿਤ ਵਿਧਾਨਿਕ ਸ਼ਕਤੀ ਦਿੱਤੀਆਂ ਗਈਆਂ ਹਨ। ਇਸ ਲਈ ਉਪ ਰਾਜਪਾਲ ਨੂੰ ਵਿਧਾਨਿਕ ਸ਼ਕਤੀ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਨਾ ਕਿ ਦਿੱਲੀ ਸਰਕਾਰ ਦੀ ਸਹਾਇਤਾ ਅਤੇ ਸਲਾਹ ‘ਤੇ।

Exit mobile version