Site icon TheUnmute.com

ਦਿੱਲੀ ਸ਼ਰਾਬ ਨੀਤੀ ਮਾਮਲਾ: ਅਦਾਲਤ ਨੇ MP ਸੰਜੇ ਸਿੰਘ ਦਾ ਈਡੀ ਨੂੰ ਦਿੱਤਾ ਪੰਜ ਦਿਨ ਦਾ ਰਿਮਾਂਡ

MP Sanjay Singh

ਚੰਡੀਗੜ੍ਹ, 05 ਅਕਤੂਬਰ 2023: ਦਿੱਲੀ ਵਿੱਚ ਕਥਿਤ ਸ਼ਰਾਬ ਘਪਲੇ ਮਾਮਲੇ ਵਿੱਚ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਦਾ ਈਡੀ ਨੂੰ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਪਿਤਾ ਦਿਨੇਸ਼ ਸਿੰਘ ਨੇ ਕਿਹਾ, ਹੁਣ ਫੈਸਲਾ ਸੁਰੱਖਿਅਤ ਹੈ, ਨਤੀਜਾ ਜਲਦੀ ਹੀ ਆਵੇਗਾ। ਮੇਰਾ ਅੰਦਾਜ਼ਾ ਹੈ ਕਿ ਰਿਮਾਂਡ 1 ਹਫ਼ਤੇ ਦਾ ਹੋਵੇਗਾ।

ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਆਗੂ ਸੰਜੇ ਸਿੰਘ (MP Sanjay Singh) ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਧਾਨੀ ਵਿੱਚ ਸਿਆਸੀ ਪਾਰਾ ਭਖ ਗਿਆ ਹੈ। ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਦਿੱਲੀ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦਾ ਧਰਨਾ ਜਾਰੀ ਹੈ। ਦਿੱਲੀ ਤੋਂ ਇਲਾਵਾ ਮੁੰਬਈ ਅਤੇ ਪੁਣੇ ‘ਚ ਵੀ ‘ਆਪ’ ਵਰਕਰ ਪ੍ਰਦਰਸ਼ਨ ਕਰ ਰਹੇ ਹਨ।

Exit mobile version