ਚੰਡੀਗੜ੍ਹ, 10 ਅਕਤੂਬਰ 2023: ਕਥਿਤ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਨੂੰ ਅੱਜ ਰਾਊਸ ਐਵੇਨਿਊ ਅਦਾਲਤ ‘ਚ ਪੇਸ਼ ਕੀਤਾ ਗਿਆ। ਈਡੀ ਨੇ ਅਦਾਲਤ ਵਿੱਚ ਸੰਜੇ ਸਿੰਘ ਦੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਤਿੰਨ ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ। ਹੁਣ ਸੰਜੇ ਸਿੰਘ 13 ਅਕਤੂਬਰ ਤੱਕ ਈਡੀ ਦੇ ਰਿਮਾਂਡ ‘ਤੇ ਰਹਿਣਗੇ । ਈਡੀ ਨੇ ਅਦਾਲਤ ਵਿੱਚ ਕਿਹਾ ਕਿ ਰਿਸ਼ਵਤ ਮੰਗਣ ਦੇ ਸਬੂਤ ਹਨ ਨਾ ਕਿ ਰਿਸ਼ਵਤ ਲੈਣ ਦੇ। ਸ਼ਰਾਬ ਦੇ ਲਾਇਸੈਂਸ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਸੰਜੇ ਸਿੰਘ (MP Sanjay Singh) ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਈਡੀ ਨੇ ਸੰਜੇ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿੱਥੋਂ ਅਦਾਲਤ ਨੇ ਸੰਸਦ ਮੈਂਬਰ ਨੂੰ ਪੰਜ ਦਿਨਾਂ ਲਈ ਈਡੀ ਰਿਮਾਂਡ ‘ਤੇ ਭੇਜ ਦਿੱਤਾ ਸੀ। ਰਿਮਾਂਡ ਦੌਰਾਨ ਜਿੱਥੇ ਸਿੰਘ ਤੋਂ ਪੁੱਛਗਿੱਛ ਕੀਤੀ ਗਈ, ਉਥੇ ਹੀ ਦੂਜੇ ਪਾਸੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ। ਈਡੀ ਨੇ ਵਿਵੇਕ ਤਿਆਗੀ ਅਤੇ ਸਰਵੇਸ਼ ਮਿਸ਼ਰਾ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਕੀਤੀ। ਦੂਜੇ ਪਾਸੇ ਸੰਜੇ ਸਿੰਘ ਦੇ ਹਜ਼ਾਰਾਂ ਸਮਰਥਕ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।