July 2, 2024 8:18 pm
Rs 89 lakh fine for violating COVID-19

ਕੋਵਿਡ-19 ਪ੍ਰੋਟੋਕੋਲ ਦੀ ਉਲੰਘਣਾ ‘ਤੇ ਦਿੱਲੀ ਸਰਕਾਰ ਸਖ਼ਤ, ਵਸੂਲਿਆ 89 ਲੱਖ ਦਾ ਜੁਰਮਾਨਾ, 67 FIR ਦਰਜ਼

ਚੰਡੀਗੜ੍ਹ 30 ਦਸੰਬਰ 2021: ਦੇਸ਼ ‘ਚ ਵਧਦੇ ਕੋਰੋਨਾ (Corona) ਅਤੇ ਓਮੀਕਰੋਨ ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਦੇ ਮੱਦੇਨਜ਼ਰ ਜਿੱਥੇ ਸੂਬਾ ਸਰਕਾਰਾਂ ਪਹਿਲਾਂ ਵਾਂਗ ਸਖ਼ਤ ਹੋ ਗਈਆਂ ਹਨ, ਉੱਥੇ ਹੀ ਦਿੱਲੀ ਸਰਕਾਰ (Delhi governmen) ਨੇ ‘ਯੈਲੋ ਅਲਰਟ’ (Yellow Alert) ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਯੈਲੋ ਅਲਰਟ (Yellow Alert) ਦੇ ਬਾਵਜੂਦ ਲੋਕ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕਰ ਰਹੇ ਹਨ।ਰਾਜਧਾਨੀ ਵਿੱਚ ‘ਯੈਲੋ ਅਲਰਟ’ (Yellow Alert) ਪਾਬੰਦੀਆਂ ਲਾਗੂ ਹੋਣ ਤੋਂ ਬਾਅਦ, ਦਿੱਲੀ ਸਰਕਾਰ (Delhi government) ਨੇ ਕੋਵਿਡ-19 ਪ੍ਰੋਟੋਕੋਲ ਦੀ ਉਲੰਘਣਾ ਲਈ 29 ਦਸੰਬਰ, 2021 ਤੋਂ ਹੁਣ ਤੱਕ 89 ਲੱਖ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਹੈ। ਇਸ ਨਿਯਮ ਨੂੰ ਤੋੜਨ ਵਾਲਿਆਂ ਖਿਲਾਫ 67 ਐੱਫ.ਆਈ.ਆਰ. ਦਿੱਲੀ ਸਰਕਾਰ ਵੱਲੋਂ 28 ਦਸੰਬਰ ਲਈ ਜਾਰੀ ਅੰਕੜਿਆਂ ਅਨੁਸਾਰ ਉਲੰਘਣਾ ਦੇ ਕੁੱਲ 4,392 ਕੇਸਾਂ ਵਿੱਚੋਂ 4,248 ਕੇਸ ਮਾਸਕ ਨਾਲ ਸਬੰਧਤ ਹਨ, ਜਦੋਂ ਕਿ 83 ਕੇਸ ਦੋ ਗਜ਼ ਦੀ ਦੂਰੀ ਨਾਲ ਸਬੰਧਤ ਹਨ ਅਤੇ 60 ਕੇਸ ਜਨਤਕ ਥਾਵਾਂ ’ਤੇ ਥੁੱਕਣ ਨਾਲ ਸਬੰਧਤ ਹਨ।

ਸੂਤਰਾਂ ਦੇ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 923 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਦਿੱਲੀ ਵਿੱਚ ਕੋਰੋਨਾ (Corona) ਵਾਇਰਸ ਦੇ ਇੱਕ ਨਵੇਂ ਰੂਪ ਓਮਿਕਰੋਨ ਦੇ 238 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਇੱਥੇ ਸੰਕਰਮਣ ਦੀ ਦਰ 1.29 ਪ੍ਰਤੀਸ਼ਤ ਹੈ। ਦੂਜੇ ਪਾਸੇ ‘ਯੈਲੋ ਅਲਰਟ’ ‘ਚ ਰਾਤ ਦਾ ਕਰਫਿਊ, ਸਕੂਲਾਂ-ਕਾਲਜਾਂ ਨੂੰ ਬੰਦ ਕਰਨ, ਔਡ-ਈਵਨ ਆਧਾਰ ‘ਤੇ ਗੈਰ-ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਖੋਲ੍ਹਣ, ਮੈਟਰੋ ਟਰੇਨਾਂ ਅਤੇ ਬੱਸਾਂ ‘ਚ ਅੱਧੀ ਸੀਟਾਂ ‘ਤੇ ਸਫਰ ਕਰਨ ਦੀ ਇਜਾਜ਼ਤ ਵਰਗੀਆਂ ਪਾਬੰਦੀਆਂ ਸ਼ਾਮਲ ਹਨ।