Site icon TheUnmute.com

ਦਿੱਲੀ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ, ਮੁਹੱਲਾ ਕਲੀਨਿਕ ਫਰਜ਼ੀ ਟੈਸਟ ਮਾਮਲੇ ਦੀ LG ਵੱਲੋਂ CBI ਜਾਂਚ ਦੀ ਸਿਫ਼ਾਰਸ਼

Delhi government

ਚੰਡੀਗੜ੍ਹ, 04 ਦਸੰਬਰ 2024: ਦਿੱਲੀ ਸਰਕਾਰ (Delhi government) ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਇੱਕ ਹੋਰ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ‘ਤੇ ਫਰਜ਼ੀ ਟੈਸਟ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਐੱਲ.ਜੀ ਦਫਤਰ ਦੇ ਅਨੁਸਾਰ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਫਰਜ਼ੀ ਮਰੀਜ਼ਾਂ ਦੇ ਨਾਂ ‘ਤੇ ਪੈਥੋਲੋਜੀ ਅਤੇ ਰੇਡੀਓਲੋਜੀ ਟੈਸਟ ਕਰਵਾਏ ਗਏ ਹਨ।

ਇਸ ਤੋਂ ਪਹਿਲਾਂ ਐੱਲ.ਜੀ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਕੁਝ ਜੀਵਨ ਰੱਖਿਅਕ ਦਵਾਈਆਂ ਸਮੇਤ ਗੈਰ-ਮਿਆਰੀ ਦਵਾਈਆਂ ਦੀ ਖਰੀਦ ਅਤੇ ਸਪਲਾਈ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਅਜਿਹੀਆਂ ਕਥਿਤ ਨਕਲੀ ਦਵਾਈਆਂ ਦਿੱਲੀ ਦੇ ਸਿਹਤ ਵਿਭਾਗ ਅਧੀਨ ਆਉਂਦੀ ਕੇਂਦਰੀ ਖਰੀਦ ਏਜੰਸੀ ਤੋਂ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ।

ਰਾਜਨਿਵਾਸ ਦੇ ਅਨੁਸਾਰ, ਕਈ ਮਰੀਜ਼ਾਂ ਅਤੇ ਵੱਡੀ ਪੱਧਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਹਬਾਸ, ਲੋਕ ਨਾਇਕ ਅਤੇ ਦੀਨ ਦਿਆਲ ਉਪਾਧਿਆਏ ਹਸਪਤਾਲਾਂ ਤੋਂ ਨਮੂਨੇ ਇਕੱਠੇ ਕੀਤੇ ਗਏ ਸਨ। ਇਨ੍ਹਾਂ ਤਿੰਨਾਂ ਹਸਪਤਾਲਾਂ ਵਿੱਚ ਲੱਖਾਂ ਮਰੀਜ਼ ਇਲਾਜ ਅਧੀਨ ਹਨ। ਦੂਜੇ ਪਾਸੇ ਦਿੱਲੀ ਸਰਕਾਰ (Delhi government) ‘ਤੇ ਸ਼ਰਾਬ ਘਪਲੇ ਦੇ ਕਥਿਤ ਦੋਸ਼ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਦਿੱਲੀ ਸਰਕਾਰ ‘ਤੇ ਜਲ ਬੋਰਡ ‘ਚ ਘਪਲੇ ਦਾ ਦੋਸ਼ ਵੀ ਲਗਾਇਆ ਸੀ।

Exit mobile version