Site icon TheUnmute.com

ਦਿੱਲੀ ਸਰਕਾਰ ਤਿੰਨੋ ਨਗਰ ਨਿਗਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ : ਅਮਿਤ ਸ਼ਾਹ

Amit Shah

ਚੰਡੀਗੜ੍ਹ 30 ਮਾਰਚ 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਬੁੱਧਵਾਰ ਨੂੰ ਲੋਕ ਸਭਾ ‘ਚ MCD ਬਿੱਲ ‘ਤੇ ਬਿਆਨ ਦਿੱਤਾ | ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਤਿੰਨੋ ਨਗਰ ਨਿਗਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਇਸ ਵਤੀਰੇ ਕਾਰਨ ਸਾਰੀਆਂ ਨਗਰ ਨਿਗਮਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਲੋੜੀਂਦੇ ਸਾਧਨਾਂ ਨਾਲ ਲੈਸ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨੋਂ ਨਗਰ ਨਿਗਮਾਂ ਨੂੰ ਸੰਗਠਿਤ ਕਰਨ ਤੋਂ ਬਾਅਦ ਮੁੜ ਇੱਕ ਦਿੱਲੀ ਨਗਰ ਨਿਗਮ ਹੋਣੀ ਚਾਹੀਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ, ‘ਅੱਜ ਮੈਂ ਇਕ ਬਿੱਲ ਲਿਆਇਆ ਹੈ, ਜਿਸ ਦਾ ਮਕਸਦ ਤਿੰਨਾਂ ਨਗਰ ਨਿਗਮਾਂ ਨੂੰ ਇਕਜੁੱਟ ਕਰਨਾ ਅਤੇ ਦਿੱਲੀ ਨਗਰ ਨਿਗਮ ਨੂੰ ਦੁਬਾਰਾ ਇਕ ਬਣਾਉਣਾ ਹੈ। ਇਹ ਢੁਕਵਾਂ ਹੋਵੇਗਾ ਜੇਕਰ ਕੋਈ ਇਕ ਨਿਗਮ ਸੰਸਾਧਨਾਂ ਅਤੇ ਸਹਿਕਾਰੀ ਅਤੇ ਰਣਨੀਤਕ ਯੋਜਨਾਬੰਦੀ ਦੇ ਨਜ਼ਰੀਏ ਤੋਂ ਪੂਰੀ ਦਿੱਲੀ ਦੀਆਂ ਨਾਗਰਿਕ ਸੇਵਾਵਾਂ ਦਾ ਧਿਆਨ ਰੱਖੇ।

Exit mobile version