Site icon TheUnmute.com

Delhi Election Result: ਦਿੱਲੀ ਚੋਣਾਂ ‘ਚ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਹਾਰੇ

Manish Sisodia

ਚੰਡੀਗੜ੍ਹ, 08 ਫਰਵਰੀ 2025: Delhi Election Result 2025: ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਨੂੰ ਦਿੱਲੀ ਚੋਣਾਂ ‘ਚ ਵੱਡਾ ਝਟਕਾ ਲੱਗਾ ਹੈ। ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ।

ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਹਾਰ ਗਏ ਹਨ। ਮਨੀਸ਼ ਸਿਸੋਦੀਆ 600 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਅਭੈ ਵਰਮਾ ਨੇ ਲਕਸ਼ਮੀ ਨਗਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੇ ਪਟਪੜਗੰਜ ਵਿਧਾਨ ਸਭਾ ਸੀਟ ਜਿੱਤ ਲਈ ਹੈ।

ਦਿੱਲੀ ਇਲੈਕਸ਼ਨ ਨਤੀਜਿਆਂ ਦੇ ਅਧਿਕਾਰਤ ਰੁਝਾਨਾਂ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ ਭਾਜਪਾ ਦੀ ਵਾਪਸੀ ਦਾ ਸੰਕੇਤ ਮਿਲਣ ਤੋਂ ਬਾਅਦ ਭਾਜਪਾ ਦਫ਼ਤਰ ‘ਚ ਜਸ਼ਨ ਦਾ ਮਾਹੌਲ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਭਾਜਪਾ 48 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ‘ਆਪ’ 22 ਸੀਟਾਂ ‘ਤੇ ਅੱਗੇ ਹੈ।

ਦਿੱਲੀ ਚੋਣਾਂ ਦੇ ਰੁਝਾਨਾਂ ‘ਤੇ, ਭਾਜਪਾ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਨੇ ਕਿਹਾ ਕਿ “ਮੈਂ ਦਿੱਲੀ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਸੁਣਨ ਲਈ ਧੰਨਵਾਦ ਕਰਦਾ ਹਾਂ… ਕੇਜਰੀਵਾਲ ਸਾਰੇ ਮਾਡਲਾਂ ਵਿੱਚ ਅਸਫਲ ਰਹੇ ਹਨ… ਇਹ ਤੈਅ ਹੈ ਕਿ ਕੇਜਰੀਵਾਲ ਤਿਹਾੜ ਜਾਣਗੇ। ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਪਰ ਹੁਣ ਉਹ ਵਿਧਾਇਕ ਵੀ ਨਹੀਂ ਬਣਨਗੇ… ਪਾਰਟੀ ਹਾਈਕਮਾਨ ਦੁਆਰਾ ਚੁਣਿਆ ਗਿਆ ਕੋਈ ਵੀ ਪਾਰਟੀ ਵਰਕਰ ਦਿੱਲੀ ਦਾ ਅਗਲਾ ਮੁੱਖ ਮੰਤਰੀ ਹੋਵੇਗਾ…”

Read More: Delhi Election Result: ਦਿੱਲੀ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ‘ਚ BJP ਨੂੰ ਬਹੁਮਤ, ਕਾਂਗਰਸ ਦਫ਼ਤਰ ‘ਚ ਛਾਇਆ ਸਨਾਟਾ

Exit mobile version