ਚੰਡੀਗੜ੍ਹ, 08 ਫਰਵਰੀ 2025: Delhi Election Result 2025: ਦਿੱਲੀ ਚੋਣ ਦੇ ਨਤੀਜਿਆਂ ‘ਚ ਹੁਣ ਤੱਕ ਦੇ ਰੁਝਾਨਾਂ ‘ਚ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਛੇਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ 238 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਹੁਣ ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਅੱਗੇ ਹਨ । ਅਰਵਿੰਦ ਕੇਜਰੀਵਾਲ ਨੇ 2013 ਦੀਆਂ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਤਿੰਨ ਵਾਰ ਇਸ ਸੀਟ ਦੀ ਨੁਮਾਇੰਦਗੀ ਕਰਨ ਵਾਲੀ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਦਿੱਲੀ ‘ਚ ਸੱਤਾ ਹਾਸਲ ਕੀਤੀ ਸੀ। ਇਸ ਵੇਲੇ ਇਹ ਸੀਟ ਕੇਜਰੀਵਾਲ ਕੋਲ ਹੈ।
ਦਿੱਲੀ ਇਲੈਕਸ਼ਨ ‘ਚ ਕਾਲਕਾਜੀ ਸੀਟ ਤੋਂ ਰੁਝਾਨਾਂ ‘ਚ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ 2800 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਸੀਐਮ ਆਤਿਸ਼ੀ ਪਿੱਛੇ ਚੱਲ ਰਹੇ ਹਨ। ਚਾਰ ਦੌਰਾਂ ਤੋਂ ਬਾਅਦ, ਆਤਿਸ਼ੀ ਲਗਭਗ 1635 ਵੋਟਾਂ ਨਾਲ ਪਿੱਛੇ ਹੈ। ਕਾਲਕਾਜੀ ਸੀਟ (ਦਿੱਲੀ ਚੋਣ) ਸਭ ਤੋਂ ਵੱਧ ਚਰਚਿਤ ਸੀਟਾਂ ‘ਚੋਂ ਇੱਕ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਟਿਕਟ ਦਿੱਤੀ। ਜਦੋਂ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਮੈਦਾਨ ‘ਚ ਉਤਾਰਿਆ।
ਰੁਝਾਨਾਂ ‘ਚ ਜੰਗਪੁਰਾ ਸੀਟ ਤੋਂ ‘ਆਪ’ ਉਮੀਦਵਾਰ ਮਨੀਸ਼ ਸਿਸੋਦੀਆ 3773 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਹੁਣ ਪਿੱਛੇ ਚੱਲ ਰਹੇ ਹਨ। ਇਸ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਬਹੁਤ ਚਰਚਾ ‘ਚ ਹੈ |