Site icon TheUnmute.com

Delhi Election Result: ਦਿੱਲੀ ਚੋਣਾਂ ‘ਚ ਗ੍ਰੇਟਰ ਕੈਲਾਸ਼ ਸੀਟ ‘ਤੇ ਫਸਿਆ ਪੇਚ, ਜਾਣੋ ਕੌਣ ਅੱਗੇ

Delhi Election Result 2025

ਚੰਡੀਗੜ੍ਹ, 08 ਫਰਵਰੀ 2025: Delhi Election Result 2025: ਸੀਨੀਅਰ ‘ਆਪ’ ਆਗੂ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਹਨ। ਸੌਰਭ ਭਾਰਦਵਾਜ ਭਾਜਪਾ ਦੀ ਉਮੀਦਵਾਰ ਸਿਖਾ ਰਾਏ ਤੋਂ 2721 ਨਾਲ ਪਿੱਛੇ ਹਨ| ਦੋਵੇਂ ਵਿਚਾਲੇ ਬਰਾਬਰ ਦੀ ਟੱਕਰ ਦਿਖਾਈ ਦੇ ਰਹੀ ਹੈ |

ਸੌਰਭ ਭਾਰਦਵਾਜ ਦਿੱਲੀ ਸਰਕਾਰ ‘ਚ ਸਿਹਤ, ਸ਼ਹਿਰੀ ਵਿਕਾਸ, ਸੈਰ-ਸਪਾਟਾ, ਕਲਾ ਸੱਭਿਆਚਾਰ, ਉਦਯੋਗ, ਹੜ੍ਹ ਕੰਟਰੋਲ ਮੰਤਰੀ ਵੀ ਹਨ। ਇਸ ਵਾਰ ਇਸ ਸੀਟ ‘ਤੇ ਕੁੱਲ 188364 ਵੋਟਰ ਹਨ। ਇਨ੍ਹਾਂ ‘ਚੋਂ 99050 ਪੁਰਸ਼, 89305 ਔਰਤਾਂ ਅਤੇ ਇੱਕ ਹੋਰ ਵੋਟਰ ਹਨ।

2025 ਦੀਆਂ ਚੋਣਾਂ (Delhi Election Result 2025) ਲਈ, ‘ਆਪ’ ਨੇ ਇਸ ਸੀਟ ਤੋਂ ਮੌਜੂਦਾ ਵਿਧਾਇਕ ਸੌਰਭ ਭਾਰਦਵਾਜ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਸ਼ਿਖਾ ਰਾਏ ਨੂੰ ਟਿਕਟ ਦਿੱਤੀ ਹੈ ਅਤੇ ਕਾਂਗਰਸ ਨੇ ਗਰਵਿਤ ਸਿੰਘਵੀ ਨੂੰ ਟਿਕਟ ਦਿੱਤੀ ਹੈ। ਚੋਣ ਕਮਿਸ਼ਨ ਦੇ ਅਨੁਸਾਰ ਸਵੇਰੇ 11:30 ਵਜੇ ਤੱਕ ਵੋਟਾਂ ਦੀ ਗਿਣਤੀ ‘ਚ ਸੌਰਭ ਭਾਰਦਵਾਜ ਪਿੱਛੇ ਹਨ। ਕਾਂਗਰਸ ਦੇ ਗੌਰਵ ਸਿੰਘਵੀ ਤੀਜੇ ਸਥਾਨ ‘ਤੇ ਹਨ।

ਦਿੱਲੀ ਇਲੈਕਸ਼ਨ ‘ਚ ਕਾਲਕਾਜੀ ਸੀਟ ਤੋਂ ਰੁਝਾਨਾਂ ‘ਚ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ 2800 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਸੀਐਮ ਆਤਿਸ਼ੀ ਪਿੱਛੇ ਚੱਲ ਰਹੇ ਹਨ। ਚਾਰ ਦੌਰਾਂ ਤੋਂ ਬਾਅਦ, ਆਤਿਸ਼ੀ ਲਗਭਗ 1635 ਵੋਟਾਂ ਨਾਲ ਪਿੱਛੇ ਹੈ। ਕਾਲਕਾਜੀ ਸੀਟ (ਦਿੱਲੀ ਚੋਣ) ਸਭ ਤੋਂ ਵੱਧ ਚਰਚਿਤ ਸੀਟਾਂ ‘ਚੋਂ ਇੱਕ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਟਿਕਟ ਦਿੱਤੀ। ਜਦੋਂ ਕਿ ਕਾਂਗਰਸ ਨੇ ਸਾਬਕਾ ਵਿਧਾਇਕ ਅਲਕਾ ਲਾਂਬਾ ਨੂੰ ਮੈਦਾਨ ‘ਚ ਉਤਾਰਿਆ।

ਰੁਝਾਨਾਂ ‘ਚ ਜੰਗਪੁਰਾ ਸੀਟ ਤੋਂ ‘ਆਪ’ ਉਮੀਦਵਾਰ ਮਨੀਸ਼ ਸਿਸੋਦੀਆ 3773 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਹੁਣ ਪਿੱਛੇ ਚੱਲ ਰਹੇ ਹਨ। ਇਸ ਵਾਰ ਜੰਗਪੁਰਾ ਵਿਧਾਨ ਸਭਾ ਸੀਟ ਬਹੁਤ ਚਰਚਾ ‘ਚ ਹੈ |

Read More: Delhi Election Result 2025: ਦਿੱਲੀ ਚੋਣਾਂ ‘ਚ ਹੁਣ ਤੱਕ ਭਾਜਪਾ 42 ਸੀਟਾਂ ‘ਤੇ ਅੱਗੇ, BJP ਦੀ 27 ਸਾਲਾਂ ਬਾਅਦ ਸੱਤਾ ‘ਚ ਵਾਪਸੀ

Exit mobile version