7 ਜਨਵਰੀ 2025: ਦਿੱਲੀ ਵਿਧਾਨ (Delhi Assembly elections) ਸਭਾ ਚੋਣਾਂ ਨੂੰ ਲੈ ਕੇ ਚੋਣ (Election Commission) ਕਮਿਸ਼ਨ ਦੇ ਵਲੋਂ ਅੱਜ ਅਹਿਮ ਪ੍ਰੈੱਸ (press conference) ਕਾਨਫ਼ਰੰਸ ਕਰਕੇ ਚੋਣਾਂ ਦੀ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ , ਦੱਸ ਦੇਈਏ ਕਿ ਦਿੱਲੀ ਦੇ ਵਿਚ 5 ਫਰਵਰੀ ਨੂੰ ਇਕੋ ਹੀ ਪੜਾਅ ‘ਚ ਚੋਣਾਂ ਹੋਣਗੀਆਂ, ਜਿਹਨਾਂ ਦੇ ਨਤੀਜੇ ਨਤੀਜੇ 8 ਫਰਵਰੀ ਐਲਾਨੇ ਜਾਣਗੇ| ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣ ਜਾ ਰਿਹਾ ਹਨ|
ਦੱਸ ਦੇਈਏ ਕਿ ਇਹ ਚੋਣ ਪ੍ਰਕਿਰਿਆ 10 ਜਨਵਰੀ ਤੋਂ ਹੀ ਸ਼ੁਰੂ ਹੋ ਜਾਵੇਗੀ, 10 ਜਨਵਰੀ ਤੋਂ ਨਾਮਜ਼ਦਗੀਆਂ (nominations) ਭਰੀਆਂ ਜਾ ਰਿਹਾ ਹਨ, ਤੇ ਇਹ ਇਕ ਹਫਤਾ ਯਾਨੀ ਕਿ 17 ਜਨਵਰੀ ਤੱਕ ਭਰੀਆਂ ਜਾਣਗੀਆਂ| ਉਸ ਤੋਂ ਬਾਅਦ 18 ਜਨਵਰੀ ਨੂੰ ਜਾਂਚ ਪੜਤਾਲ ਕੀਤੀ ਜਾਵੇਗੀ, ਅਤੇ 20 ਜਨਵਰੀ ਤੱਕ ਨਾਮਜ਼ਦਗੀਆਂ (nominations) ਵਾਪਸ ਲਈਆਂ ਜਾਣਗੀਆਂ|
ਦਿੱਲੀ ਵਿੱਚ 13 ਹਜ਼ਾਰ 33 ਪੋਲਿੰਗ ਬੂਥ ਹਨ
ਚੋਣ ਕਮਿਸ਼ਨ ਨੇ ਦੱਸਿਆ ਕਿ ਦਿੱਲੀ ਵਿੱਚ ਕੁੱਲ 1 ਕਰੋੜ 55 ਲੱਖ ਵੋਟਰ ਹਨ। ਇੱਥੇ 83 ਲੱਖ ਤੋਂ ਵੱਧ ਪੁਰਸ਼ ਵੋਟਰ ਹਨ। ਇੱਥੇ 13 ਹਜ਼ਾਰ 33 ਪੋਲਿੰਗ ਬੂਥ ਹਨ।
85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਅਪੰਗ ਵੋਟਰਾਂ ਲਈ ਘਰ-ਘਰ ਜਾ ਕੇ ਵੋਟ ਪਾਉਣ ਦੀ ਸਹੂਲਤ ਹੋਵੇਗੀ। ਵੋਟਿੰਗ ਦੀ ਸੌਖ ਲਈ ਪੋਲਿੰਗ ਸਟੇਸ਼ਨਾਂ ‘ਤੇ ਵਾਲੰਟੀਅਰ, ਵ੍ਹੀਲਚੇਅਰ ਅਤੇ ਰੈਂਪ ਬਣਾਏ ਜਾਣਗੇ।
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਵੀ ਸਲਾਹ ਦਿੱਤੀ ਹੈ। ਚੋਣ ਪ੍ਰਚਾਰ ਵਿੱਚ ਭਾਸ਼ਾ ਦਾ ਧਿਆਨ ਰੱਖੋ। ਔਰਤਾਂ ਪ੍ਰਤੀ ਭੱਦੀ ਭਾਸ਼ਾ ਨਾ ਵਰਤੋ।