ਚੰਡੀਗੜ੍ਹ, 25 ਜਨਵਰੀ 2025: BJP’s Manifesto for Delhi Election 2025: ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਭਾਜਪਾ ਨੇ ਆਪਣਾ ਮੈਨੀਫੈਸਟੋ ਤਿੰਨ ਪੜਾਵਾਂ ‘ਚ ਪੇਸ਼ ਕੀਤਾ ਹੈ। ਜਿਸ ‘ਚ ਭਾਜਪਾ ਨੇ ਦਿੱਲੀ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਹਨ। ਸੰਕਲਪ ਪੱਤਰ ਦਾ ਤੀਜਾ ਹਿੱਸਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਾਰੀ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਸੱਤਾ ‘ਚ ਆਉਂਦੀ ਹੈ, ਤਾਂ ਸਾਡੀ ਸਰਕਾਰ ਦਿੱਲੀ ਦੇ ਗਲੀ-ਮੁਹੱਲਿਆਂ ਦੇ ਵਿਕਰੇਤਾਵਾਂ ਨੂੰ ਵਿੱਤੀ ਮਦਦ ਪ੍ਰਦਾਨ ਕਰੇਗੀ।ਨ ਇਸ ਤੋਂ ਇਲਾਵਾ 1700 ਅਣਅਧਿਕਾਰਤ ਕਲੋਨੀਆਂ ‘ਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਅਧਿਕਾਰ ਅਤੇ ਉਸਾਰੀ ਅਤੇ ਵੇਚਣ ਦਾ ਅਧਿਕਾਰ ਦਿੱਤਾ ਜਾਵੇਗਾ।
ਦਿੱਲੀ ਚੋਣਾਂ ਲਈ ਭਾਜਪਾ ਦੇ ਮੈਨੀਫੈਸਟੋ ‘ਚ ਵਾਧੇ (BJP Manifesto):-
ਦਿੱਲੀ ‘ਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ
ਯਮੁਨਾ ਰਿਵਰ ਫਰੰਟ ਵਿਕਸਤ ਕੀਤਾ ਜਾਵੇਗਾ।
ਆਯੁਸ਼ਮਾਨ ਯੋਜਨਾ ਦਾ ਲਾਭ ਦੇਵੇਗਾ।
ਦਿੱਲੀ ਦੀਆਂ ਸੀਲ ਦੁਕਾਨਾਂ ਛੇ ਮਹੀਨਿਆਂ ਦੇ ਅੰਦਰ ਦੁਬਾਰਾ ਖੋਲ੍ਹ ਦਿੱਤੀਆਂ ਜਾਣਗੀਆਂ।
ਨੌਜਵਾਨਾਂ ਨੂੰ 50 ਹਜ਼ਾਰ ਸਰਕਾਰੀ ਨੌਕਰੀਆਂ ਦੇ ਦਾ ਵਾਅਦਾ |
13 ਹਜ਼ਾਰ ਬੱਸਾਂ ਨੂੰ ਈ-ਬੱਸਾਂ ‘ਚ ਬਦਲਿਆ ਜਾਵੇਗਾ।
ਦੁਕਾਨਾਂ ਨੂੰ ਫ੍ਰੀ ਹੋਲਡ ਬਣਾਉਣ ਲਈ ਕੰਮ ਕੀਤਾ ਜਾਵੇਗਾ।
ਗਿਗ ਵਰਕਰਾਂ ਨੂੰ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਦਿੱਤਾ ਜਾਵੇਗਾ। ਉਨ੍ਹਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।
ਰਜਿਸਟਰਡ ਕਾਮਿਆਂ ਨੂੰ ਟੂਲਕਿੱਟ, ਕਰਜ਼ਾ ਅਤੇ ਦੁਰਘਟਨਾ ਬੀਮਾ ਲਈ ਕਾਮਿਆਂ ਨੂੰ 10,000 ਰੁਪਏ ਦੀ ਸਹਾਇਤਾ।
ਆਪਣੇ ਸੰਬੋਧਨ ‘ਚ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਦਿੱਲੀ 2025 ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਮੈਨੀਫੈਸਟੋ ਦਾ ਆਖਰੀ ਹਿੱਸਾ ਜਾਰੀ ਕਰਨ ਆਇਆ ਹਾਂ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਲਈ, ਮੈਨੀਫੈਸਟੋ ਭਰੋਸੇ ਦਾ ਸਵਾਲ ਹੈ ਅਤੇ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਹੈ। ਇਹ ਕੋਰੇ ਵਾਅਦੇ ਨਹੀਂ ਹਨ। 2014 ਤੋਂ ਨਰਿੰਦਰ ਮੋਦੀ ਨੇ ਦੇ’ਚ ਪ੍ਰਦਰਸ਼ਨ ਦੀ ਰਾਜਨੀਤੀ ਸਥਾਪਿਤ ਕੀਤੀ ਹੈ ਅਤੇ ਭਾਜਪਾ ਨੇ ਸਾਰੀਆਂ ਚੋਣਾਂ ‘ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਗੰਭੀਰ ਯਤਨ ਕੀਤੇ ਹਨ।
Read More: Delhi Elections 2025: ਦਿੱਲੀ ਵਿਧਾਨ ਸਭਾ ਚੋਣਾਂ ਲਈ BJP ਵੱਲੋਂ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ