Site icon TheUnmute.com

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜਿਆ ਅਸਤੀਫ਼ਾ

Anil Baijal

ਚੰਡੀਗੜ੍ਹ 18 ਮਈ 2022: ਦਿੱਲੀ ਦੇ ਉਪ ਰਾਜਪਾਲ (ਐਲਜੀ) ਅਨਿਲ ਬੈਜਲ (Anil Baijal) ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਮਾਰਚ 2022 ਤੋਂ ਉਨ੍ਹਾਂ ਦੇ ਹਟਣ ਦੀ ਖਬਰਾਂ ਸਾਹਮਣੇ ਆ ਰਹੀਆਂ ਸਨ ।ਹੁਣ ਦਿੱਲੀ ਵਿੱਚ ਨਵੇਂ ਉਪ ਰਾਜਪਾਲ ਦੀ ਦੌੜ ਵਿੱਚ ਪ੍ਰਫੁੱਲ ਪਟੇਲ (ਪ੍ਰਸ਼ਾਸਕ, ਦਮਨ-ਦੀਵ) ਰਾਜੀਵ ਮਹਿਰਿਸ਼ੀ (ਸਾਬਕਾ ਗ੍ਰਹਿ ਸਕੱਤਰ) ਦਾ ਨਾਂ ਸਭ ਤੋਂ ਅੱਗੇ ਹੈ।

ਜ਼ਿਕਰਯੋਗ ਹੈ ਕਿ ਅਨਿਲ ਬੈਜਲ (Anil Baijal) ਨੂੰ ਦਸੰਬਰ 2016 ਵਿੱਚ ਉਪ ਰਾਜਪਾਲ ਬਣਾਇਆ ਗਿਆ ਸੀ। ਉਹ 5 ਸਾਲ ਅਤੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਇਸ ਅਹੁਦੇ ‘ਤੇ ਰਹੇ। ਬੈਜਲ ਨੇ ਅੱਜ ਅਚਾਨਕ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ। ਸੂਤਰਾਂ ਮੁਤਾਬਕ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ।

Exit mobile version