Site icon TheUnmute.com

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਲਿਆ ਜਾਇਜ਼ਾ

Chamkaur Sahib

Chamkaur Sahib

ਚੰਡੀਗੜ੍ਹ 1 ਪੰਜਾਬ 2021: ਪੰਜਾਬ ਦੇ ਸਿੱਖਿਆ ਮੰਤਰੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਵਿਵਾਦ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਿਨੀਸ਼ ਸਿਸੋਦੀਆ (Manish Sisodia) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Charanjit Singh Channi) ਦੇ ਹਲਕੇ ਚਮਕੌਰ ਸਾਹਿਬ ਵਿਖੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਪੰਜਾਬ ਅਤੇ ਦਿੱਲੀ ਸਰਕਾਰ ਵਿਚ ਸਿੱਖਿਆ ਦੇ ਮਾਮਲੇ ਵਿਚ ਲਗਾਤਾਰ ਇਕ ਦੂਜੇ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ| ਦਿੱਲੀ ਅਤੇ ਪੰਜਾਬ ਸਰਕਾਰ ਵਲੋਂ ਆਪੋ-ਆਪਣੇ ਸੂਬਿਆਂ ਵਿਚ ਵਧੀਆ ਸਿੱਖਿਆ ਪੱਧਰ ਹੋਣ ਦਾਵਾ ਕਰ ਰਹੇ ਹਨ। ਉਪ ਮੁੱਖ ਮੰਤਰੀ ਮਿਨੀਸ਼ ਸਿਸੋਦੀਆ(Manish Sisodia) ਵਲੋਂ ਚਮਕੌਰ ਸਾਹਿਬ ਦੇ ਸਰਕਾਰੀ ਸਕੂਲ ਵਿਚ ਪਹੁੰਚੇ ਤੇ ਬੱਚਿਆਂ ਦੀਆਂ ਕਲਾਸਾ ਰੂਮ , ਬਾਥਰੂਮਾ ਅਤੇ ਹੋਰ ਥਾਵਾਂ ਦਾ ਨਿਰੀਖਣ ਕੀਤਾ ।ਤੁਹਾਨੂੰ ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਸੀ, ਸਿਸੋਦੀਆ ਨੇ ਪਰਗਟ ਸਿੰਘ ਨੂੰ ਚੈਲੰਜ ਕੀਤਾ ਕਿ ਤੁਸੀਂ ਵੀ ਆਪਣੇ ਸਕੂਲਾਂ ਦੀ ਸੂਚੀ ਜਾਰੀ ਕਰਨ ਤੇ ਅਤੇ ਫਿਰ ਦੋਵੇਂ ਸੂਬਿਆਂ ਚ ਜਾਇਜਾ ਲਿਆ ਜਾਵੇ। ਪਰ ਪੰਜਾਬ ਸਰਕਾਰ ਨੇ ਕੋਈ ਸੂਚੀ ਤਿਆਰ ਕੀਤੀ ਨਹੀਂ | ਇਸ ਤਰਾਂ ਸਕੂਲ ਚ ਪਹੁੰਚ ਕੇ ਜਾਇਜਾ ਲੈ ਕੇ ਆਪਣਾ ਦਾਂਵ ਖੇਡਿਆ ਹੈ |
ਆਮ ਆਦਮੀ ਪਾਰਟੀ ਵਾਲੋਂ ਸਕਲਾਂ ਦੀ ਹਾਲਤ ਨੂੰ ਵਧੀਆ ਕਾਰਨ ਦਾ ਦਾਵਾ ਕੀਤਾ ਹੈ|ਓਹਨਾ ਨੇ ਕਿਹਾ ਕਿ ਸਕੂਲਾਂ ਦੀ ਹਾਲਤ ਬਹੁਤ ਤਰਸਣਯੋਗ ਹੈ ਬੱਚਿਆਂ ਦੇ ਕਮਰੇ ਦੀ ਹਾਲਤ ਬਹੁਤ ਖਸਤਾ ਹੈ , ਮਿਡ ਡੇ ਮਿਲ ਵਾਲੇ ਕਮਰੇ ਦੀ ਹਾਲਤ ਬੁਰੀ ਹੈ |ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਆਂ ਤੇ ਸਕੂਲਾਂ ਦੀ ਨੁਹਾਰ ਬਦਲ ਜਾਵੇਗੀ , ਅਸੀਂ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਸਭ ਕਰਾਂਗੇ |

Exit mobile version