Site icon TheUnmute.com

Delhi CM: ਦਿੱਲੀ ਮੰਤਰੀ ਮੰਡਲ ਦੀ ਤਸਵੀਰ ਸਾਫ, AAP ਨੇ ਪੁਰਾਣੇ ਚਿਹਰਿਆਂ ‘ਤੇ ਜਤਾਇਆ ਭਰੋਸਾ

Delhi Cabinet

ਚੰਡੀਗੜ੍ਹ, 21 ਸਤੰਬਰ 2024: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਅੱਜ ਆਤਿਸ਼ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ | ਜਿਕਰਯੋਗ ਹੈ ਕਿ ਆਤਿਸ਼ੀ ਦਿੱਲੀ ਦੀ 9ਵੀਂ ਅਤੇ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਅਤੇ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਤੀਜੀ ਬੀਬੀ ਮੁੱਖ ਮੰਤਰੀ (Delhi CM) ਬਣਨ ਜਾ ਰਹੀ ਹੈ। ਆਤਿਸ਼ੀ ਸ਼ਨੀਵਾਰ ਸ਼ਾਮ 4:30 ਵਜੇ ਰਾਜ ਭਵਨ ‘ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਉਨ੍ਹਾਂ ਨੂੰ ਸਹੁੰ ਚੁਕਾਉਣਗੇ।

ਦੂਜੇ ਪਾਸੇ ਦਿੱਲੀ ‘ਚ ਨਵੀਂ ਸਰਕਾਰ ਦੇ ਮੰਤਰੀ ਮੰਡਲ (Delhi Cabinet) ਦੀ ਤਸਵੀਰ ਸਾਫ਼ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਪੁਰਾਣੇ ਚਿਹਰਿਆਂ ‘ਤੇ ਹੀ ਭਰੋਸਾ ਜਤਾਇਆ ਹੈ। ਆਮ ਆਦਮੀ ਪਾਰਟੀ ਦੀ ਤਰਫੋਂ ਦੱਸਿਆ ਗਿਆ ਕਿ ਆਤਿਸ਼ੀ 21 ਸਤੰਬਰ ਸ਼ਨੀਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਸ ਦੌਰਾਨ ਉਨ੍ਹਾਂ ਦੇ ਨਾਲ 5 ਮੰਤਰੀ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਇਨ੍ਹਾਂ ‘ਚੋਂ ਚਾਰ ਪੁਰਾਣੇ ਚਿਹਰੇ ਹਨ ਅਤੇ ਇੱਕ ਦਾ ਨਾਂ ਨਵਾਂ ਹੈ। ਆਤਿਸ਼ੀ ਦੇ ਨਾਲ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ‘ਆਪ’ ਆਗੂਆਂ ‘ਚ ਸੌਰਭ ਭਾਰਦਵਾਜ (Saurabh Bhardwaj), ਕੈਲਾਸ਼ ਗਹਿਲੋਤ (Kailash Gehlot), ਗੋਪਾਲ ਰਾਏ (Gopal Rai), ਇਮਰਾਨ ਹੁਸੈਨ (Imran Hussain) ਅਤੇ ਮੁਕੇਸ਼ ਅਹਲਾਵਤ ਦੇ ਨਾਂ ਸ਼ਾਮਲ ਹਨ। ਮੁਕੇਸ਼ ਅਹਲਾਵਤ (mukesh ahlawat) ਪਾਰਟੀ ਦਾ ਦਲਿਤ ਚਿਹਰਾ ਹਨ।

Read More: PF Account: EPFO ਨੇ ਬਣਾਏ ਨਵੇਂ ਨਿਯਮ, ਜਾਣੋ ਤੁਸੀਂ PF ਖਾਤੇ ‘ਚੋ ਕਿੰਨੇ ਪੈਸੇ ਕਢਵਾ ਸਕਦੇ ਹੋ

ਮੁਕੇਸ਼ ਅਹਲਾਵਤ ਸੁਲਤਾਨਪੁਰ ਮਾਜਰਾ ਤੋਂ ਵਿਧਾਇਕ ਹਨ। ਮੁਕੇਸ਼ ਸਾਲ 2020 ‘ਚ ਪਹਿਲੀ ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਮੁਕੇਸ਼ ਅਹਲਾਵਤ ਰਾਜਸਥਾਨ ਦੇ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਅਹਿਲਾਵਤ ਪੇਸ਼ੇ ਤੋਂ ਕਾਰੋਬਾਰੀ ਵੀ ਹਨ। ਅਹਲਾਵਤ ਨੂੰ ਉੱਤਰ-ਪੱਛਮੀ ਦਿੱਲੀ ਤੋਂ ‘ਆਪ’ ਦਾ ਅਹਿਮ ਦਲਿਤ ਚਿਹਰਾ ਮੰਨਿਆ ਜਾਂਦਾ ਹੈ।

ਲੋਕ ਸਭਾ ਚੋਣਾਂ ਦੌਰਾਨ ਵੀ ਉੱਤਰ-ਪੱਛਮੀ ਦਿੱਲੀ ਸੀਟ ਤੋਂ ‘ਆਪ’ ਉਮੀਦਵਾਰ ਵਜੋਂ ਅਹਿਲਾਵਤ ਦਾ ਨਾਂ ਚਰਚਾ ‘ਚ ਸੀ ਪਰ ਗਠਜੋੜ ਕਾਰਨ ਇਹ ਸੀਟ ਕਾਂਗਰਸ ਦੇ ਹਿੱਸੇ ਗਈ। ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ‘ਚ ਸਨ |

ਜਿਕਰਯੋਗ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 17 ਸਤੰਬਰ (ਮੰਗਲਵਾਰ) ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਤਿਸ਼ੀ ਦਾ ਨਾਂ ਪ੍ਰਸਤਾਵਿਤ ਕੀਤਾ ਅਤੇ ਉਨ੍ਹਾਂ ਨੇ LG ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।

Exit mobile version