Site icon TheUnmute.com

Delhi Capitals: ਆਈਪੀਐਲ ‘ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਹੋਣਗੇ ਅਕਸ਼ਰ ਪਟੇਲ

Axar Patel

ਚੰਡੀਗੜ੍ਹ, 14 ਮਾਰਚ 2025: ਦਿੱਲੀ ਕੈਪੀਟਲਜ਼ ਨੇ ਹੋਲੀ ਵਾਲੇ ਦਿਨ ਆਉਣ ਵਾਲੇ ਆਈਪੀਐਲ ਸੀਜ਼ਨ ਲਈ ਨਵੇਂ ਕਪਤਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਨੇ ਇਹ ਜ਼ਿੰਮੇਵਾਰੀ ਅਕਸ਼ਰ ਪਟੇਲ (Axar Patel) ਨੂੰ ਸੌਂਪੀ ਹੈ, ਜੋ 2019 ਤੋਂ ਇਸ ਫਰੈਂਚਾਇਜ਼ੀ ਦਾ ਹਿੱਸਾ ਹਨ। ਕਪਤਾਨੀ ਦੀ ਦੌੜ ‘ਚ ਕੇਐਲ ਰਾਹੁਲ ਦਾ ਨਾਮ ਵੀ ਸ਼ਾਮਲ ਸੀ, ਪਰ ਟੀਮ ਨੇ ਅਕਸ਼ਰ ਨੂੰ ਕਮਾਨ ਸੌਂਪਣ ਦਾ ਫੈਸਲਾ ਕੀਤਾ ਹੈ। ਆਈਪੀਐਲ 2025 22 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ।

ਅਕਸ਼ਰ ਰਿਸ਼ਭ ਪੰਤ ਦੀ ਜਗ੍ਹਾ ਕਪਤਾਨ ਵਜੋਂ ਲਵੇਗਾ, ਜੋ ਇਸ ਸੀਜ਼ਨ ‘ਚ ਲਖਨਊ ਸੁਪਰਜਾਇੰਟਸ ਦਾ ਹਿੱਸਾ ਹੈ। ਭਾਰਤੀ ਟੀਮ ਦੇ ਦੋ ਮਹੱਤਵਪੂਰਨ ਮੈਂਬਰ, ਆਲਰਾਊਂਡਰ ਅਕਸ਼ਰ ਪਟੇਲ ਅਤੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ, ਦਿੱਲੀ ਦੀ ਕਪਤਾਨੀ ਲਈ ਦੋ ਵੱਡੇ ਦਾਅਵੇਦਾਰ ਸਨ।

ਰਾਹੁਲ ਪਿਛਲੇ ਸੀਜ਼ਨ ਤੱਕ ਲਖਨਊ ਸੁਪਰਜਾਇੰਟਸ ਦੀ ਅਗਵਾਈ ਕਰ ਰਿਹਾ ਸੀ ਅਤੇ ਇਸ ਵਾਰ ਉਹ ਦਿੱਲੀ ਲਈ ਖੇਡੇਗਾ। ਪਿਛਲੇ ਕੁਝ ਦਿਨਾਂ ਤੋਂ ਕਪਤਾਨੀ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਸੀ | ਦਿੱਲੀ ਨੇ ਹੁਣ ਤੱਕ ਕਦੇ ਵੀ ਆਈਪੀਐਲ ਖਿਤਾਬ ਨਹੀਂ ਜਿੱਤਿਆ ਹੈ, ਇਸ ਲਈ ਅਕਸ਼ਰ (Axar Patel) ਨੂੰ ਟੀਮ ਲਈ ਪਹਿਲਾ ਖਿਤਾਬ ਹਾਸਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਦਿੱਲੀ ਫਰੈਂਚਾਇਜ਼ੀ ਨੇ ਇਸ ਆਈਪੀਐਲ ਲਈ ਟੀਮ ‘ਚ ਵੱਡਾ ਬਦਲਾਅ ਕੀਤਾ ਸੀ ਅਤੇ ਪੰਤ ਨੂੰ ਰਿਹਾਅ ਕਰ ਦਿੱਤਾ ਸੀ, ਜੋ ਲੰਬੇ ਸਮੇਂ ਤੋਂ ਟੀਮ ਨਾਲ ਸੀ। ਖਿਡਾਰੀਆਂ ਦੀ ਮੈਗਾ ਨਿਲਾਮੀ ‘ਚ ਪੰਤ 27 ਕਰੋੜ ਰੁਪਏ ‘ਚ ਵੇਚਿਆ ਗਿਆ ਸੀ ਅਤੇ ਲਖਨਊ ਨੇ ਪੰਤ ਨੂੰ ਖਰੀਦ ਲਿਆ। ਦਿੱਲੀ ਨੇ ਕੇਐਲ ਰਾਹੁਲ ਨੂੰ 14 ਕਰੋੜ ਰੁਪਏ ‘ਚ ਖਰੀਦਿਆ ਸੀ ਅਤੇ ਉਦੋਂ ਤੋਂ ਹੀ ਚਰਚਾ ਸੀ ਕਿ ਰਾਹੁਲ ਨੂੰ ਦਿੱਲੀ ਦੀ ਕਪਤਾਨੀ ਮਿਲ ਸਕਦੀ ਹੈ। ਪਰ ਫਰੈਂਚਾਇਜ਼ੀ ਨੇ ਇਸ ਜ਼ਿੰਮੇਵਾਰੀ ਲਈ ਅਕਸ਼ਰ ਨੂੰ ਚੁਣਿਆ।

Read More: IPL 2025: ਅਗਲੇ ਸਾਲ 14 ਮਾਰਚ ਤੋਂ ਸ਼ੁਰੂ ਹੋਵੇਗਾ ਇੰਡੀਅਨ ਪ੍ਰੀਮਿਅਰ ਲੀਗ ਦਾ ਆਗਾਜ਼

Exit mobile version