July 5, 2024 12:56 am
Anjan Das murder

Delhi: ਅੰਜਨ ਦਾਸ ਕਤਲਕਾਂਡ ਦੀ ਸੁਲਝੀ ਗੁੱਥੀ, ਕ੍ਰਾਈਮ ਬ੍ਰਾਂਚ ਵਲੋਂ ਘਰਵਾਲੀ ਤੇ ਪੁੱਤਰ ਗ੍ਰਿਫਤਾਰ

ਚੰਡੀਗੜ੍ਹ 28 ਨਵੰਬਰ 2022: ਦਿੱਲੀ ਦੇ ਪਾਂਡਵ ਨਗਰ ‘ਚ ਮਈ ਮਹੀਨੇ ‘ਚ ਹੋਏ ਕਤਲ ਦੀ ਗੁੱਥੀ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁਲਝਾ ਲਈ ਹੈ | ਕ੍ਰਾਈਮ ਬ੍ਰਾਂਚ ਨੇ ਮ੍ਰਿਤਕ ਅੰਜਨ ਦਾਸ ਦੀ ਘਰਵਾਲੀ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ‘ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਅੰਜਨ ਦਾਸ (Anjan Das) ਦਾ ਕਤਲ ਨਸ਼ਾ ਖੁਆ ਕੇ ਕੀਤਾ ਗਿਆ ਸੀ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।

ਦੱਸ ਦੇਈਏ ਕਿ ਪਾਂਡਵ ਨਗਰ ਦੇ ਰਹਿਣ ਵਾਲੇ ਅੰਜਨ ਦਾਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਘਰ ਦੇ ਫਰਿੱਜ ‘ਚ ਰੱਖੇ ਗਏ ਸਨ। ਜਿਸ ਤੋਂ ਬਾਅਦ ਲਾਸ਼ ਦੇ ਟੁਕੜੇ ਪਾਂਡਵ ਨਗਰ ਅਤੇ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤੇ ਗਏ। ਲਾਸ਼ ਦੇ ਅੰਗ ਬਰਾਮਦ ਹੋਣ ਤੋਂ ਬਾਅਦ ਪੁਲਿਸ ਕਾਤਲਾਂ ਦੀ ਭਾਲ ਕਰ ਰਹੀ ਸੀ। ਪਿਛਲੇ ਦਿਨੀਂ ਅੰਜਨ ਦਾਸ ਦੇ ਕਤਲ ਪਿੱਛੇ ਉਸ ਦੀ ਘਰਵਾਲੀ ਅਤੇ ਪੁੱਤਰ ਦਾ ਨਾਂ ਸਾਹਮਣੇ ਆਇਆ ਸੀ। ਕ੍ਰਾਈਮ ਬ੍ਰਾਂਚ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੰਜਨ ਦੀ ਘਰਵਾਲੀ ਪੂਨਮ ਅਤੇ ਉਸ ਦੇ ਬੇਟੇ ਦੀਪਕ ਨੇ ਕਥਿਤ ਤੌਰ ‘ਤੇ ਕਤਲ ਦੀ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ‘ਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਆਫਤਾਬ ਨੇ ਦਿੱਲੀ ਦੇ ਛਤਰਪੁਰ ਇਲਾਕੇ ‘ਚ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ‘ਚ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਆਫਤਾਬ ਨੇ ਲਾਸ਼ ਦੇ ਟੁਕੜਿਆਂ ਨੂੰ ਫਰਿੱਜ ‘ਚ ਵੀ ਰੱਖਿਆ ਸੀ ਅਤੇ ਬਾਅਦ ‘ਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ ਸੀ। ਪੁਲਿਸ ਸ਼ਰਧਾ ਕਤਲ ਕਾਂਡ ਦੀ ਜਾਂਚ ਵਿੱਚ ਲੱਗੀ ਹੋਈ ਹੈ।