Site icon TheUnmute.com

Delhi Airport: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਚਾਨਕ ਬਿਜਲੀ ਗੁੱਲ, ਯਾਤਰੀ ਹੋਏ ਪਰੇਸ਼ਾਨ

Delhi Airport

ਚੰਡੀਗੜ੍ਹ 17 ਜੂਨ 2024: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Delhi Airport) ‘ਤੇ ਸੋਮਵਾਰ ਨੂੰ ਕੁਝ ਸਮੇਂ ਲਈ ਅਚਾਨਕ ਬਿਜਲੀ ਗੁੱਲ ਹੋ ਗਈ, ਜਿਸਦੇ ਚੱਲਦੇ ਹਵਾਈ ਅੱਡੇ ‘ਤੇ ਹੰਗਾਮਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ‘ਤੇ ਕਰੀਬ 20 ਤੋਂ 30 ਮਿੰਟ ਤੱਕ ਬਿਜਲੀ ਗੁੱਲ ਰਹੀ, ਜਿਸ ਕਾਰਨ ਬੋਰਡਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆ ਆਈ। ਇਸ ਕਾਰਨ ਯਾਤਰੀ ਪਰੇਸ਼ਾਨ ਹੋ ਗਏ। ਹਵਾਈ ਅੱਡੇ ‘ਤੇ ਅਚਾਨਕ ਇਹ ਸਮੱਸਿਆ ਕਿਉਂ ਆਈ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

ਬਿਜਲੀ ਸਪਲਾਈ ਠੱਪ ਹੋਣ ਕਾਰਨ ਹਵਾਈ ਅੱਡੇ (Delhi Airport) ‘ਤੇ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਹਵਾਈ ਅੱਡਿਆਂ ਦਾ ਪੂਰਾ ਸਿਸਟਮ ਜਿਸ ਵਿੱਚ ਫਲਾਈਟ ਆਪਰੇਸ਼ਨ ਵੀ ਠੱਪ ਹੋ ਗਿਆ। ਇੰਨਾ ਹੀ ਨਹੀਂ ਯਾਤਰੀਆਂ ਨੂੰ ਪਾਣੀ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸੂਤਰਾਂ ਅਨੁਸਾਰ ਅਚਾਨਕ ਬਿਜਲੀ ਫੇਲ੍ਹ ਹੋਣ ਕਾਰਨ ਏਅਰਲਾਈਨਜ਼ ਚੈੱਕ-ਇਨ ਸਿਸਟਮ, ਸੁਰੱਖਿਆ ਜਾਂਚ ਲਈ ਵਰਤੇ ਜਾਣ ਵਾਲੇ ਡੋਰ ਫਰੇਮ ਮੈਟਲ ਡਿਟੈਕਟਰ (ਡੀਐਫਐਮਡੀ), ਇਮੀਗ੍ਰੇਸ਼ਨ ਬਿਊਰੋ ਸਿਸਟਮ ਸਮੇਤ ਐਰੋਬ੍ਰਿਜ ਦਾ ਕੰਮਕਾਜ ਠੱਪ ਹੋ ਗਿਆ। ਕੁਝ ਮਿੰਟਾਂ ਬਾਅਦ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ, ਪਰ ਇਨ੍ਹਾਂ ਸਿਸਟਮਾਂ ਨੂੰ ਮੁੜ ਚਾਲੂ ਹੋਣ ਵਿੱਚ ਕਾਫੀ ਸਮਾਂ ਲੱਗਾ।

Exit mobile version