July 7, 2024 3:10 pm
Tawang

ਤਵਾਂਗ ‘ਚ ਭਾਰਤ-ਚੀਨੀ ਫ਼ੌਜੀਆਂ ਦੀ ਝੜਪ ਨੇ ਲੈ ਕੇ ਰੱਖਿਆ ਮੰਤਰੀ ਵਲੋਂ ਤਿੰਨੋਂ ਸੈਨਾ ਮੁਖੀਆਂ ਨਾਲ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ 13 ਦਸੰਬਰ 2022: ਅਰੁਣਾਚਲ ਪ੍ਰਦੇਸ਼ ਦੇ ਤਵਾਂਗ (Tawang) ਸੈਕਟਰ ‘ਚ ਅਸਲ ਕੰਟਰੋਲ ਰੇਖਾ (Line of Actual Control) ‘ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ‘ਚ ਕਈ ਸੈਨਿਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ | ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਦੇ ਇਸ ਅਚਨਚੇਤ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ । ਸੂਤਰਾਂ ਦੇ ਮੁਤਾਬਕ ਭਾਰਤ ਦੇ 20 ਸੈਨਿਕ ਜ਼ਖਮੀ ਹੋਏ ਹਨ, ਜਦਕਿ ਜ਼ਖਮੀ ਚੀਨੀ ਸੈਨਿਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਦੱਸੀ ਜਾ ਰਹੀ ਹੈ।

ਇਸਦੇ ਚੱਲਦੇ ਝੜਪ ਦੇ ਮੁੱਦੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਬੁਲਾਈ ਗਈ ਉੱਚ ਪੱਧਰੀ ਬੈਠਕ ਹੁਣ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਅਨਿਲ ਚੌਹਾਨ ਅਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਇਸ ਮੁੱਦੇ ‘ਤੇ ਸੰਸਦ ‘ਚ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਕਾਂਗਰਸ ਜਿੱਥੇ ਪ੍ਰਧਾਨ ਮੰਤਰੀ ਮੋਦੀ ਤੋਂ ਜਵਾਬ ਮੰਗ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਕਾਰੋਬਾਰੀ ਮੁਅੱਤਲੀ ਦੇ ਨੋਟਿਸ ਦਿੱਤੇ ਹਨ।

ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਪਹਿਰ 12 ਵਜੇ ਲੋਕ ਸਭਾ ਵਿੱਚ ਅਤੇ ਦੁਪਹਿਰ 2 ਵਜੇ ਰਾਜ ਸਭਾ ਵਿੱਚ ਭਾਰਤ-ਚੀਨ ਸੈਨਿਕਾਂ ਵਿਚਾਲੇ ਝੜਪ ਦੇ ਮੁੱਦੇ ’ਤੇ ਜਵਾਬ ਦੇਣਗੇ।

ਇਸ ਦੌਰਾਨ ਅਰੁਣਾਚਲ ਪੂਰਬੀ ਤੋਂ ਭਾਜਪਾ ਦੇ ਸੰਸਦ ਮੈਂਬਰ ਤਾਪਿਰ ਗਾਓ ਨੇ ਕਿਹਾ, “ਮੈਨੂੰ ਪਤਾ ਲੱਗਾ ਹੈ ਕਿ ਭਾਰਤੀ ਫੌਜ ਦੇ ਕੁਝ ਜਵਾਨ ਜ਼ਖਮੀ ਹੋਏ ਹਨ, ਪਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਭਾਰਤੀ ਫੌਜੀ ਆਪਣੀ ਜ਼ਮੀਨ ਤੋਂ ਇਕ ਇੰਚ ਵੀ ਨਹੀਂ ਹਿੱਲਣਗੇ। ਚੀਨ ਦੀ ਇਹ ਕਾਰਵਾਈ ਨਿੰਦਣਯੋਗ ਹੈ।”

ਉਨ੍ਹਾਂ ਕਿਹਾ, “ਮੈਕਮੋਹਨ ਲਾਈਨ ‘ਤੇ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ-ਚੀਨ ਸਬੰਧਾਂ ਲਈ ਖ਼ਰਾਬ ਹਨ। ਪੀਐੱਲਏ ਵੱਲੋਂ ਕੀਤਾ ਗਿਆ ਕੰਮ ਬਹੁਤ ਗ਼ਲਤ ਹੈ। ਕਿਉਂਕਿ ਸਾਡੇ ਭਾਰਤੀ ਫ਼ੌਜੀ ਸਰਹੱਦ ‘ਤੇ ਖੜ੍ਹੇ ਹਨ। ਚੀਨ ਜਿੰਨੀ ਮਰਜ਼ੀ ਕੋਸ਼ਿਸ਼ ਕਰੇਗਾ, ਅਸੀਂ ਜਵਾਬ ਦੇਵਾਂਗੇ। ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਗਾਓ ਨੇ ਕਿਹਾ ਕਿ ਭਾਰਤੀ ਫੌਜ, ਆਈਟੀਬੀਪੀ ਸਾਰੇ ਤਵਾਂਗ ਵਿੱਚ ਸ਼ਾਮਲ ਹੋ ਗਏ ਹਨ। ਫਿਲਹਾਲ ਸਥਿਤੀ ਕੰਉ ਹੇਠ ਹੈ |