Fatehjung Singh Bajwa

‘ਆਪ’ ਆਗੂਆਂ ਵਲੋਂ ਠੋਸ ਸਬੂਤ ਪੇਸ਼ ਨਾ ਕੀਤੇ ਤਾਂ ਮਾਨਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ: ਫਤਿਹਜੰਗ ਸਿੰਘ ਬਾਜਵਾ

ਗੁਰਦਾਸਪੁਰ 14 ਸਤੰਬਰ 2022: ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਭਾਜਪਾ ‘ਤੇ ‘ਆਪ’ ਪਾਰਟੀ ਦੇ ਐੱਮ.ਐੱਲ.ਏ ਖਰੀਦਣ ਅਤੇ ਸਰਕਾਰ ਤੋੜਨ ਦੇ ਲਗਾਏ ਦੋਸ਼ਾਂ ‘ਤੇ ਬਟਾਲਾ ਪਹੁੰਚੇ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ (Fatehjung Singh Bajwa) ਨੇ ਕਿਹਾ ਕਿ ਭਾਜਪਾ ਕਿਉਂ ‘ਆਪ’ ਦੇ ਐੱਮ.ਐੱਲ.ਏ ਖਰੀਦੇਗੀ ਅਤੇ ਜਦਕਿ ਪੰਜਾਬ ‘ਚ ਤਾਂ ਭਾਜਪਾ ਦੇ ਦੋ ਐੱਮ.ਐੱਲ.ਏ ਹੀ ਹਨ ਅਤੇ ਭਾਜਪਾ ਸਰਕਾਰ ਨਹੀਂ ਬਣਾ ਸਕਦੀ |

ਇਸਦੇ ਨਾਲ ਹੀ ਉਨ੍ਹਾਂ ਨੇ ‘ਆਪ’ ਤੇ ਤੰਜ ਕੱਸਦੇ ਹੋਏ ਕਿਹਾ ਕਿ ਇਹਨਾਂ ਨੂੰ ਕੋਈ 25 ਰੁਪਏ ਨਾ ਦੇਵੇ ਕੋਈ ਕਰੋੜਾ ਕਿਵੇਂ ਦੇ ਸਕਦਾ ਹੈ | ਇਹ ਸਭ ਦੋਸ਼ ਬੇਬੁਨਿਯਾਦ ਹਨ ਅਤੇ ਭਾਜਪਾ ਵਲੋਂ ਇਹਨਾਂ ਦੋਸ਼ਾਂ ‘ਤੇ ਸਬੂਤ ਮੰਗੇ ਗਏ ਹਨ | ਜੇਕਰ ‘ਆਪ’ ਆਗੂਆਂ ਵਲੋਂ ਕੋਈ ਠੋਸ ਸਬੂਤ ਨਾ ਪੇਸ਼ ਕੀਤੇ ਤਾਂ ਉਹਨਾਂ ਵਲੋਂ ਮਾਨਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ |

ਫਤਿਹਜੰਗ ਬਾਜਵਾ (Fatehjung Singh Bajwa)  ਨੇ ਕਿਹਾ ਕਿ ਜਦਕਿ ਪੰਜਾਬ ਸਰਕਾਰ ਤਾਂ ਆਪਣੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਦੀ ਆਡੀਓ ਟੇਪ ਦੇ ਘੇਰੇ ‘ਚ ਖ਼ੁਦ ਫਸੀ ਹੈ ਅਤੇ ਉਸ ਮੁੱਦੇ ਨੂੰ ਪਿੱਛੇ ਪਾਉਣ ਲਈ ਇਹ ਦੋਸ਼ ਲਗਾ ਰਹੀ ਹੈ | ਇਸ ਦੇ ਨਾਲ ਹੀ ਰਾਜਪਾਲ ਪੰਜਾਬ ਵਲੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਪੰਜਾਬ ‘ਚ ਹੋ ਰਹੀ ਨਾਜਾਇਜ਼ ਮਇੰਨਿੰਗ ਅਤੇ ਨਸ਼ੇ ਦੀ ਤਸਕਰੀ ਦੇ ਚੁੱਕੇ ਸਵਾਲਾਂ ਨੂੰ ਗੰਭੀਰ ਦੱਸਦੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਗਏ,ਗੰਭੀਰਤਾ ਨਾਲ ਲਵੇ ਅਤੇ ਜਵਾਬਦੇਹੀ ਬਣੇ |

Scroll to Top