July 7, 2024 6:22 pm
ਅਤੁਲ ਨੰਦਾ

ਅਤੁਲ ਨੰਦਾ ਦੀ ਥਾਂ ਦੀਪਇੰਦਰ ਸਿੰਘ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ

ਚੰਡੀਗੜ੍ਹ, 23 ਸਤੰਬਰ 2021 : ਸੀਨੀਅਰ ਐਡਵੋਕੇਟ ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਹੋਣ ਦੀ ਜਿੰਮੇਵਾਰੀ ਦਿੱਤੀ ਗਈ ਹੈ । ਦੀਪਇੰਦਰ ਸਿੰਘ ਹੁਣ ਅਤੁਲ ਨੰਦਾ ਦੀ ਥਾਂ ਏਜੀ ਦੀ ਜ਼ਿੰਮੇਵਾਰੀ ਸੰਭਾਲਣਗੇ।

ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਤੁਰੰਤ ਬਾਅਦ ਅਤੁਲ ਨੰਦਾ ਵਲੋਂ ਅਸਤੀਫਾ ਦਿੱਤਾ ਗਿਆ ਸੀ। ਇਸ ਦੇ ਚਲਦਿਆਂ ਹੁਣ ਦੀਪਇੰਦਰ ਸਿੰਘ ਪਟਵਾਲੀਆ ਨੇ ਉਹਨਾਂ ਦੀ ਅਹੁਦਾ ਸੰਭਾਲ ਲਿਆ ਹੈ |