July 2, 2024 8:58 pm
Pakistan

ਪਾਕਿਸਤਾਨ ‘ਚ ਗਹਿਰਾਇਆ ਡੂੰਘਾ ਆਰਥਿਕ ਸੰਕਟ, ਡਿਫਾਲਟਰ ਹੋਣ ਦਾ ਖਦਸ਼ਾ

ਚੰਡੀਗੜ੍ਹ 17 ਨਵੰਬਰ 2022: ਪਾਕਿਸਤਾਨ (Pakistan) ‘ਚ ਗਹਿਰਾਏ ਸਿਆਸੀ ਸੰਕਟ ਦੇ ਮੱਦੇਨਜਰ ਪਾਕਿਸਤਾਨ ਸਰਕਾਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ | ਪਾਕਿਸਤਾਨ ਦੇ ਡਿਫਾਲਟਰ (ਕਰਜ਼ਾ ਮੋੜਨ ਤੋਂ ਅਸਮਰੱਥ) ਹੋਣ ਦਾ ਖਦਸ਼ਾ ਬਹੁਤ ਵਧ ਗਿਆ ਹੈ। ਬ੍ਰੋਕਰੇਜ ਫਰਮ ਆਰਿਫ ਹਬੀਬ ਲਿਮਿਟੇਡ (ਏ.ਐੱਚ.ਐੱਲ.) ਦੇ ਮੁਲਾਂਕਣ ਮੁਤਾਬਕ 11 ਨਵੰਬਰ ਨੂੰ ਇਹ ਖਤਰਾ 64.19 ਫੀਸਦੀ ਤੱਕ ਪਹੁੰਚ ਗਿਆ ਹੈ । ਕ੍ਰੈਡਿਟ ਡਿਫਾਲਟ ਸਵੈਪ (CDS) ਸੂਚਕਾਂਕ ‘ਤੇ ਪਾਕਿਸਤਾਨ ਦੀ ਸਥਿਤੀ ਪਿਛਲੇ ਪੰਜ ਸਾਲਾਂ ਵਿੱਚ ਕਦੇ ਵੀ ਇੰਨੀ ਖਰਾਬ ਨਹੀਂ ਰਹੀ ਹੈ।

ਆਬਜ਼ਰਵਰਾਂ ਦੇ ਅਨੁਸਾਰ ਇੱਕ ਪ੍ਰਮੁੱਖ ਬ੍ਰੋਕਰੇਜ ਫਰਮ ਦੇ ਇਸ ਮੁਲਾਂਕਣ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਪਾਕਿਸਤਾਨ (Pakistan) ‘ਤੇ ਡਿਫਾਲਟਰ ਬਣਨ ਦਾ ਖ਼ਤਰਾ ਲੰਬੇ ਸਮੇਂ ਤੋਂ ਮੰਡਰਾ ਰਿਹਾ ਹੈ। ਇਸ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਸਰਕਾਰ ਦੀ ਵੱਡੀ ਨਾਕਾਮੀ ਮੰਨਿਆ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਦਿਨ-ਰਾਤ ਇੱਕ ਕਰਨ ਦੀ ਬਜਾਏ ਸ਼ਰੀਫ਼ ਸਰਕਾਰ ਸਿਆਸੀ ਮੁੱਦਿਆਂ ਵਿੱਚ ਰੁੱਝੀ ਹੋਈ ਹੈ। ਇਸ ਦੀ ਮੁੱਖ ਚਿੰਤਾ ਅਗਲੀਆਂ ਆਮ ਚੋਣਾਂ ਤੱਕ ਕੁਰਸੀ ‘ਤੇ ਬਣੇ ਰਹਿਣਾ ਹੈ।

ਇਸ ਦੌਰਾਨ ਨਵੇਂ ਥਲ ਸੈਨਾ ਮੁਖੀ ਦੀ ਨਿਯੁਕਤੀ ਦੇ ਸਵਾਲ ‘ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਅਚਾਨਕ ਰੁਖ ਬਦਲਦੇ ਹੋਏ, ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੁਣ ਚੁੱਪ ਰਹਿਣਗੇ ਅਤੇ ਇਹ ਦੇਖਣਗੇ ਕਿ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਗਠਜੋੜ ਸਰਕਾਰ ਨਵੇਂ ਫੌਜ ਮੁਖੀ ਵਜੋਂ ਕਿਸ ਨੂੰ ਨਿਯੁਕਤ ਕਰਦੀ ਹੈ।

ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪੀਡੀਐਮ ਦੀ ਮੁੱਖ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਅਜਿਹੇ ਅਧਿਕਾਰੀ ਨੂੰ ਸੈਨਾ ਮੁਖੀ ਨਿਯੁਕਤ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਨੇ ਕਿਹਾ- ‘ਨਵਾਜ਼ ਅਜਿਹਾ ਫੌਜ ਮੁਖੀ ਚਾਹੁੰਦੇ ਹਨ, ਜੋ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ। ਪਰ ਕੋਈ ਵੀ ਫੌਜ ਮੁਖੀ ਰਾਸ਼ਟਰ ਹਿੱਤ ਦੇ ਖਿਲਾਫ ਨਹੀਂ ਜਾਵੇਗਾ। ਇਸ ਲਈ ਸਰਕਾਰ ਜੋ ਚਾਹੇ ਉਹ ਕਰੇ। ਰਿਪੋਰਟਾਂ ਮੁਤਾਬਕ ਦੇਸ਼ ਦਾ ਆਰਥਿਕ ਸੰਕਟ ਜਦੋਂ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ, ਉਦੋਂ ਦੇਸ਼ ਦੇ ਸਿਆਸਤਦਾਨ ਹੋਰ ਮੁੱਦਿਆਂ ‘ਤੇ ਆਪਸ ‘ਚ ਰੁੱਝੇ