July 7, 2024 5:13 pm
singh

ਸਰਬਜਿੰਦਰ ਸਿੰਘ ਵਲੋਂ ਲਿਖੀ ਗਈ ਪੁਸਤਕ “ਬੇਗਾਨੀਆਂ ਜੂਹਾਂ” ਕੀਤੀ ਗਈ ਲੋਕ ਅਰਪਣ

ਚੰਡੀਗੜ੍ਹ 9 ਨਵੰਬਰ 2021; ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਐਸ ਪੀ ਸਿੰਘ ਓਬਰਾਏ ਦੇ ਜੀਵਨ ਤੇ ਅਧਾਰਿਤ ਉਘੇ ਵਿਦਵਾਨ ਅਤੇ ਪ੍ਰੋ ਡੀਨ ਫੈਕਲਟੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਡਾ ਸਰਬਜਿੰਦਰ ਸਿੰਘ ਵਲੋਂ ਲਿਖੀ ਗਈ ਪੁਸਤਕ “ਬੇਗਾਨੀਆਂ ਜੂਹਾਂ” ਕੀਤੀ ਗਈ ਲੋਕ ਅਰਪਣ ਡਿਸਟੈਂਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਉਘੇ ਵਿਦਵਾਨ ਪ੍ਰੋ ਡੀਨ ਫੈਕਲਟੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਡਾ ਸਰਬਜਿੰਦਰ ਸਿੰਘ ਦੀ ਲਿਖੀ ਪੁਸਤਕ “ਬੇਗਾਨੀਆਂ ਜੁਹਾਂ”ਲੋਕ ਅਰਪਣ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੇਹੜੇ ਕਰਵਾਏ ਗਏ ਪੁਸਤਕ ਲੋਕ ਅਰਪਣ ਮੌਕੇ ਪਟਿਆਲਾ ਦੇ ਐਸ ਐਸ ਪੀ ਹਰਚਰਨ ਸਿੰਘ ਭੁੱਲਰ,ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਐਸ ਪੀ ਸਿੰਘ ਓਬਰਾਏ, ਉੱਘੇ ਲੇਖਕ ਸੁਰਜੀਤ ਪਾਤਰ, ਡਾ ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ,ਵਿਸ਼ੇਸ ਤੋਰ ਤੇ ਪੁਹੰਚੇ ਜਿੱਥੇ ਓਹਨਾ ਡਾ ਸਰਬਜਿੰਦਰ ਦੀ ਲਿਖੀ ਪੁਸਤਕ “ਬੇਗਾਨੀਆਂ ਜੂਹਾਂ” ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਅਰਵਿੰਦ ਵਲੋਂ ਕੀਤੀ ਗਈ ਅਤੇ ਓਹਨਾਂ ਵਲੋਂ ਪੁਸਤਕ ਲੋਕ ਅਰਪਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਐਸ ਐਸ ਪੀ ਹਰਚਰਨ ਸਿੰਘ ਭੁੱਲਰ ਨੇ ਡਾ ਸਰਬਜਿੰਦਰ ਸਿੰਘ ਵਲੋਂ ਐਸ ਪੀ ਸਿੰਘ ਓਬਰਾਏ ਦੇ ਜੀਵਨ ਤੇ ਅਧਾਰਿਤ ਲਿਖੀ ਗਈ ਪੁਸਤਕ ਦੀ ਸਰਾਹਨਾ ਕਰਦਿਆਂ ਕਿਹਾ ਕੀ ਭਾਰਤ ਪਾਕਿਸਤਾਨ ਦੇ ਵੰਡ ਸਮੇ ਜੋ ਹਲਾਤ ਸਨ ਉਹ ਇਸ ਪੁਸਤਕ ਵਿਚ ਲਿਖਿਆ ਗਿਆ ਅਤੇ ਸਾਰੇ ਨੌਜਵਾਨਾਂ ਨੂੰ ਇਹੋ ਜਿਹੀਆਂ ਪੁਸਤਕਾਂ ਜਰੂਰ ਪੜਨੀਆਂ ਚਾਹੀਦੀਆਂ ਤਾਂ ਜੋ ਨੌਜਵਾਨ ਪੀੜੀ ਨੂੰ ਵੀ ਗਿਆਨ ਹਾਸਿਲ ਹੋਵੇ।

ਇਸ ਮੌਕੇ ਡਾ ਸਰਬਜਿੰਦਰ ਨੇ ਪੁਸਤਕ ਲੋਕ ਅਰਪਣ ਬਾਰੇ ਗੱਲਬਾਤ ਕਰਦਿਆਂ ਕਿਹਾ ਕੀ ਡਾ ਐਸ ਪੀ ਸਿੰਘ ਓਬਰਾਏ ਆਪਣੇ ਆਪ ਵਿਚ ਇਕ ਵੱਡੀ ਸ਼ਖ਼ਸੀਅਤ ਦੇ ਮਾਲਿਕ ਨੇ ਇਹੋ ਜਿਹੇ ਸ਼ਖਸ ਦੁਨੀਆ ਵਿਚ ਬਾਰ ਬਾਰ ਪੈਦਾ ਨਹੀਂ ਹੁੰਦੇ ਤੇ ਉਹਨਾਂ ਸਮਾਜ ਲਈ ਬਹੁਤ ਅਜਿਹੇ ਕਮ ਕੀਤੇ ਨੇ ਜਿਸ ਦੀਆਂ ਮਿਸਾਲਾਂ ਪੁਰਾ ਸੰਸਾਰ ਦੇ ਰਿਹਾ ਤੇ ਉਹਨਾਂ ਦੇ ਜੀਵਨ ਬਾਰੇ ਲਿਖਣ ਦਾ ਓਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਇਸ ਪੁਸਤਕ ਵਿਚ ਓਹਨਾਂ ਦੇ ਜੀਵਨ ਬਾਰੇ ਜੋ ਲਿਖਿਆ ਗਿਆ ਉਸਨੂੰ ਪੜ੍ਹ ਕੇ ਨੌਜਵਾਨ ਪੀੜੀ ਨੂੰ ਬਹੁਤ ਗਿਆਨ ਮਿਲੇਗਾ।ਉਹਨਾਂ ਨੌਜਵਾਨ ਨੂੰ ਅਪੀਲ ਕਰਦਿਆਂ ਇਹ ਪੁਸਤਕ ਪੜ੍ਹਨ ਲਈ ਕਿਹਾ ਅਤੇ ਨਾਲ ਹੀ ਕਿਹਾ ਕੀ 1947 ਵਰਗੇ ਹਾਲਾਤ ਹੁਣ ਹਿੰਦੁਸਤਾਨ ਵਿਚ ਨਹੀਂ ਬਣਨ ਦਿਤੇ ਜਾਣਗੇ।