Bangladesh

ਬੰਗਲਾਦੇਸ਼ ਦੀ ਵਿਦੇਸ਼ੀ ਮੁਦਰਾ ਭੰਡਾਰ ‘ਚ ਆਈ ਗਿਰਾਵਟ, ਕਰਜ਼ੇ ਲਈ IMF ਦਾ ਖੜਕਾਇਆ ਦਰਵਾਜ਼ਾ

ਚੰਡੀਗੜ੍ਹ 28 ਸਤੰਬਰ 2022: ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੁਆਰਾ ਬੰਗਲਾਦੇਸ਼ (Bangladesh) ਨੂੰ ਦਿੱਤੀ ਚਿਤਾਵਨੀ ਤੋਂ ਬਾਅਦ ਇੱਥੇ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ। ਆਈਐੱਮਐੱਫ (IMF) ਨੇ ਬੰਗਲਾਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਲਗਾਤਾਰ ਗਿਰਾਵਟ ਦੇ ਮੱਦੇਨਜ਼ਰ ਇਹ ਚਿਤਾਵਨੀ ਦਿੱਤੀ ਹੈ। ਬੰਗਲਾਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਦੇ ਸ਼ੁਰੂ ਵਿੱਚ 45.5 ਅਰਬ ਡਾਲਰ ਸੀ। ਪਰ ਹੁਣ ਇਹ ਸਿਰਫ 38.91 ਬਿਲੀਅਨ ਡਾਲਰ ਹੈ।

ਬੰਗਲਾਦੇਸ਼ (Bangladesh) ਸਰਕਾਰ ਨੇ ਕੱਚੇ ਤੇਲ ਦੀ ਦਰਾਮਦ ਵਿੱਚ ਵਧਦੇ ਘਾਟੇ ਨੂੰ ਦੇਖਦੇ ਹੋਏ ਹਾਲ ਹੀ ਵਿੱਚ ਦੇਸ਼ ਦੇ ਅੰਦਰ ਪੈਟਰੋਲੀਅਮ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਕਾਰਨ ਦੇਸ਼ ਵਿੱਚ ਮਹਿੰਗਾਈ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਸਬਜ਼ੀਆਂ ਅਤੇ ਦਾਲਾਂ ਦੀ ਕੀਮਤ ‘ਚ 30 ਤੋਂ 50 ਫੀਸਦੀ ਦਾ ਵਾਧਾ ਹੋਇਆ ਹੈ।

ਮਾਹਿਰਾਂ ਮੁਤਾਬਕ ਬੰਗਲਾਦੇਸ਼ ‘ਚ ਵਿਦੇਸ਼ੀ ਮੁਦਰਾ ਭੰਡਾਰ ‘ਚ ਗਿਰਾਵਟ ਅਤੇ ਮਹਿੰਗਾਈ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਹੈ। ਇਸ ਦੇ ਮੱਦੇਨਜ਼ਰ ਪਿਛਲੇ ਜੁਲਾਈ ਵਿੱਚ ਬੰਗਲਾਦੇਸ਼ ਸਰਕਾਰ ਨੇ ਕਰਜ਼ਾ ਲੈਣ ਲਈ ਆਈਐਮਐਫ ਦਾ ਦਰਵਾਜ਼ਾ ਖੜਕਾਇਆ ਸੀ | ਵਾਸ਼ਿੰਗਟਨ ਸਥਿਤ ਅਰਥ ਸ਼ਾਸਤਰੀ ਅਖਤਰ ਮਹਿਮੂਦ ਨੇ ਕਿਹਾ ਹੈ ਕਿ ਬੰਗਲਾਦੇਸ਼ ਸਰਕਾਰ ਨੇ ਘੱਟ ਖਰਚ ਕਰਨ ਅਤੇ ਦੇਸ਼ ਦੀਆਂ ਬਹੁਪੱਖੀ ਸੰਸਥਾਵਾਂ ਤੋਂ ਉਧਾਰ ਲੈਣ ਲਈ ਢੁਕਵੇਂ ਸਮੇਂ ‘ਤੇ ਇਹ ਫੈਸਲਾ ਲਿਆ ਹੈ।

Scroll to Top