Site icon TheUnmute.com

ਅਟਾਰੀ ਸਰਹੱਦ ’ਤੇ ਰੀਟਰੀਟ ਸੈਰਾਮਨੀ ਸੰਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਿਆ ਫੈਸਲਾ

Attari Border

ਚੰਡੀਗੜ੍ਹ 06 ਫਰਵਰੀ 2022: ਪੰਜਾਬ ‘ਚ ਕੋਰੋਨਾ ਵਾਇਰਸ ਪ੍ਰਕੋਪ ਦੇ ਮੱਦੇਨਜਰ ਅਟਾਰੀ ਸਰਹੱਦ (Attari border) ’ਤੇ ਸੈਲਾਨੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਸੀ| ਇਸਦੇ ਚੱਲਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜ਼ਿਲ੍ਹੇ ’ਚ 1000 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਬਾਵਜੂਦ ਰੀਟਰੀਟ ਸੈਰਾਮਨੀ ਵਾਲੀ ਥਾਂ ’ਤੇ ਸੈਲਾਨੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜੇ. ਸੀ. ਪੀ. ਅਟਾਰੀ ਸਰਹੱਦ (Attari border) ’ਤੇ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਪਰੇਡ ਦੇਖਣ ਲਈ ਬਣਾਈ ਗਈ ਟੂਰਿਸਟ ਗੈਲਰੀ ਵਿਚ ਘੱਟੋ-ਘੱਟ 25 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ 1000 ਲੋਕਾਂ ਦੇ ਅੰਦਰ ਬਿਠਾਉਣ ਲਈ ਪਿਕ ਐਂਡ ਚੂਜ ਕਰਨਾ ਪਵੇਗਾ ਅਤੇ ਇਸ ਲਈ ਬੀ. ਐੱਸ. ਐੱਫ. ਤਿਆਰ ਨਹੀਂ ਹੈ। ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ 8 ਫਰਵਰੀ ਤੋਂ ਬਾਅਦ ਹੀ ਟੂਰਿਸਟ ਗੈਲਰੀ ‘ਚ ਦਾਖ਼ਲੇ ਬਾਰੇ ਫ਼ੈਸਲਾ ਲਿਆ ਜਾਵੇਗਾ।

ਪੰਜਾਬ ‘ਚ ਕੋਰੋਨਾ ਵਾਇਰਸ ਦੇ ਮੱਦੇਨਜਰ ਅੱਜ ਵੀ ਕਈ ਪਾਬੰਦੀਆਂ ਲਾਗੂ ਹਨ। ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਤੇ ਬਾਹਰ ਖੁੱਲ੍ਹੇ (ਆਊਟਡੋਰ) ਵਿਚ ਵੱਧ ਤੋਂ ਵੱਧ 1000 ਬੰਦੇ ਦੇ ਇੱਕਠ ਕਰਨ ਦੀ ਛੋਟ ਹੋਵੇਗੀ ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਾ ਹੋਵੇ। ਇੱਕਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਕਟ ਕੰਪਲੈਕਸ, ਮਿਉਜੀਅਮ, ਚਿੜੀਆਘਰ 50 ਫੀਸਦੀ ਸਮੱਰਥਾ ਨਾਲ ਖੁੱਲ੍ਹ ਸਕਦੇ ਹਨ ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।

Exit mobile version