Site icon TheUnmute.com

1 ਮਿੰਟ ਦੇ ਅੰਦਰ ਬਿਨ੍ਹਾ ਦਰਦ ਦੇ ਹੁਣ ਮਿਲੇਗੀ ਮੌਤ, ਸਵਿਟਜ਼ਰਲੈਂਡ ਨੇ ਖੁਦਕੁਸ਼ੀ ਕਰਨ ਵਾਲੀ ਮਸ਼ੀਨ ਨੂੰ ਦਿੱਤੀ ਕਾਨੂੰਨੀ ਮਨਜ਼ੂਰੀ

Death

ਸਵਿਟਜ਼ਰਲੈਂਡ 10 ਦਸੰਬਰ 2021 : ਦੇਸ਼ ਭਰ ਵਿੱਚ ਹਰ ਰੋਜ਼ ਖ਼ੁਦਕੁਸ਼ੀ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੌਰਾਨ ਯੂਰਪੀ ਦੇਸ਼ ਸਵਿਟਜ਼ਰਲੈਂਡ (Switzerland) ਨੇ ਖੁਦਕੁਸ਼ੀ ਸਹਾਇਤਾ ਮਸ਼ੀਨ (suicide machine)  ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਸ਼ੀਨ ਨੂੰ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਮਸ਼ੀਨ ਨਾਲ 1 ਮਿੰਟ ਦੇ ਅੰਦਰ ਕੋਈ ਵੀ ਵਿਅਕਤੀ ਬਿਨਾਂ ਕਿਸੇ ਦਰਦ ਦੇ ਮਰ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਤਾਬੂਤ ਦੀ ਸ਼ਕਲ ‘ਚ ਬਣੀ ਇਸ ਮਸ਼ੀਨ ‘ਚ ਆਕਸੀਜਨ ਦਾ ਪੱਧਰ ਕਾਫੀ ਘੱਟ ਜਾਂਦਾ ਹੈ। ਜਿਸ ਕਾਰਨ 1 ਮਿੰਟ ਦੇ ਅੰਦਰ ਮੌਤ ਹੋ ਜਾਂਦੀ ਹੈ। ਇਕ ਵਿਸ਼ੇਸ਼ ਰਿਪੋਰਟ ਮੁਤਾਬਕ ਇਸ ਨੂੰ ਸਵਿਟਜ਼ਰਲੈਂਡ ਦੀ ਸਰਕਾਰ ਤੋਂ ਕਾਨੂੰਨੀ ਮਾਨਤਾ ਵੀ ਮਿਲ ਚੁੱਕੀ ਹੈ ਅਤੇ ਤੁਸੀਂ ਇਸ 3ਡੀ ਪ੍ਰੀਟੇਂਡ ਕੈਪਸੂਲ ਵਿਚ ਬੈਠ ਕੇ ਆਪਣੀ ਜਾਨ ਲੈ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਕਿਤੇ ਵੀ ਲੈ ਜਾ ਸਕਦੇ ਹੋ, ਜੋ ਲੋਕ ਖੁਦਕੁਸ਼ੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਇਸ ਸਰਕੋ ਪੋਡ ਨੂੰ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

30 ਸਕਿੰਟਾਂ ਵਿੱਚ ਮੌਤ ਹੋ ਜਾਵੇਗੀ
ਦੱਸਦਈਏ ਕਿ ਮਰਨ ਵਾਲੇ ਵਿਅਕਤੀ ਨੂੰ ਇਸ ਮਸ਼ੀਨ ‘ਚ ਬੈਠਣ ‘ਤੇ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ। ਇਸ ਦੇ ਅੰਦਰ ਬੈਠ ਕੇ ਕੋਈ ਵੀ ਵਿਅਕਤੀ 30 ਸਕਿੰਟਾਂ ਦੇ ਅੰਦਰ ਮਰ ਸਕਦਾ ਹੈ। ਉਮੀਦ ਹੈ ਕਿ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਅਗਲੇ ਸਾਲ ਤੋਂ ਇਸ ਵਿਸ਼ੇਸ਼ ਮਸ਼ੀਨ ਦੀ ਵਰਤੋਂ ਸ਼ੁਰੂ ਹੋ ਸਕਦੀ ਹੈ।

Exit mobile version